ਰਾਏਕੋਟ, 24 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 'ਚ ਵਾਰਡ ਨੰਬਰ-9 ਤੋਂ ਚੋਣ ਮੁਕਾਬਲਾ ਹੋਰ ਦਿਲਚਸਪ ਬਣਦਾ ਨਜ਼ਰ ਆ ਰਿਹਾ ਹੈ | ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਧਰਮਪਤਨੀ ਦਵਿੰਦਰ ਸਿੰਘ ਕਹਿਲ ਦੇ ਹੱਕ 'ਚ ਵਿਸ਼ਾਲ ਚੋਣ ਜਲਸਾ ਕਰਕੇ ਸਿਆਸੀ ਪਾਰਾ ਸਿਖ਼ਰ 'ਤੇ ਪਹੁੰਚਾ ਦਿੱਤਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਪੁੱਜੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ 26 ਮਈ ਨੂੰ ਵੋਟਾਂ ਵਾਲੇ ਦਿਨ ਤੁਹਾਡੇ ਹੱਥ ਰਾਏਕੋਟ ਸ਼ਹਿਰ ਦੀ ਤਕਦੀਰ ਬਦਲਣ ਦਾ ਮੌਕਾ ਹੈ, ਤੁਸੀਂ ਆਪਣੀ ਇੱਕ-ਇੱਕ ਕੀਮਤੀ ਵੋਟ ਚੋਣ ਨਿਸ਼ਾਨ ਝਾੜੂ 'ਤੇ ਪਾ ਕੇ ਵਾਰਡ ਨੰਬਰ-9 ਤੋਂ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਨੂੰ ਜੇਤੂ ਬਣਾਉਣਾ ਹੈ ਤਾਂ ਜੋ ਜਿੱਤ ਬਾਅਦ ਵਾਰਡ ਅੰਦਰ ਵਿਕਾਸ ਦੀ ਹਨੇਰੀ ਚਲਾ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਕੰਮ ਸ਼ੁਰੂ ਕਰਵਾਏ ਜਾ ਸਕਣ | ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਵਿੱਚ ਜੋ ਵੀ ਬਦਲਾਅ ਆਇਆ ਹੈ, ਉਸ ਦੀ ਗਵਾਹੀ 300 ਯੂਨਿਟ ਬਿਜਲੀ ਮੁਆਫ਼ੀ, ਵਿੱਦਿਅਕ ਢਾਂਚੇ 'ਚ ਨੁਹਾਰ ਅਤੇ ਮੁਹੱਲਾ ਕਲੀਨਿਕ ਦੇ ਰਹੇ ਹਨ | ਇਹੀ 'ਪੰਜਾਬ ਵਿਕਾਸ ਮਾਡਲ' ਹੁਣ ਅਸੀਂ ਰਾਏਕੋਟ ਨਗਰ ਕੌਂਸਲ ਵਿੱਚ ਲਾਗੂ ਕਰਨਾ ਹੈ | ਇਸ ਲਈ ਸਾਨੂੰ ਤੁਹਾਡੇ ਸਾਥ ਦੀ ਬੜੀ ਲੋੜ ਹੈ, ਇਸ ਲਈ ਵਾਰਡ ਦੇ ਸੂਝਵਾਨ ਵੋਟਰ ਵਿਕਾਸ ਦੇ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ 'ਆਪ' ਉਮੀਦਵਾਰ ਦਾ ਸਾਥ ਦੇਣ ਲਈ ਅੱਗੇ ਆਉਣ ਤਾਂ ਜੋ ਅਮਨਜੋਤ ਕੌਰ ਕਹਿਲ ਦੀ ਜਿੱਤ ਯਕੀਨੀ ਹੋ ਸਕੇ | ਇਸ ਮੌਕੇ ਉਮੀਦਵਾਰ ਅਮਨਜੋਤ ਕੌਰ ਕਹਿਲ ਨੇ ਵਿਸਵਾਸ਼ ਦਿਵਾਇਆ ਕਿ ਉਹ ਵੋਟਰਾਂ ਦੀ ਇਕ-ਇਕ ਵੋਟ ਦੇ ਸਦਾ ਰਿਣੀਂ ਰਹਿਣਗੇ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਵਾਰਡ ਦੇ ਸਰਵਪੱਖੀ ਵਿਕਾਸ ਲਈ ਤਤਪਰ ਰਹਿਣਗੇ | ਇਸ ਸਮੇਂ ਵਾਰਡ ਵਾਸੀਆਂ ਤੋਂ ਮਿਲੇ ਭਰਵੇਂ ਹੁੰਗਾਰੇ ਨਾਲ ਜਿੱਤ ਦੇ ਸੰਕੇਤ ਨਜ਼ਰ ਆ ਰਹੇ ਸਨ | ਇਸ ਮੌਕੇ ਯੂਥ ਆਗੂ ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਪੀ.ਏ. ਕਮਲ ਸੁਖਾਣਾ, ਦਵਿੰਦਰ ਸਿੰਘ ਰੂਪਾਪੱਤੀ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਮਨਜੀਤ ਸਿੰਘ ਰਾਏਕੋਟ ਕੋਆਰਡੀਨੇਟਰ ਮਾਲਵਾ ਜ਼ੋਨ, ਵਾਰਡ ਨੰਬਰ-10 ਤੋਂ 'ਆਪ' ਉਮੀਦਵਾਰ ਮਨੋਹਰ ਲਾਲ ਲਾਡੀ, ਵਾਰਡ ਨੰਬਰ-14 ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਕਾਕੂ, ਯਸ਼ਪਾਲ ਬਿੱਟੂ ਜੈਨ, ਸੁਖਵਿੰਦਰ ਸਿੰਘ, ਨਰਿੰਦਰ ਡਾਬਰ, ਰਾਜਪਾਲ, ਟੀਨੂ, ਮੀਤੂ, ਅਨਿਲ ਜੈਨ, ਪਾਰਸ ਜੈਨ, ਦਿਨੇਸ਼ ਜੈਨ, ਗੌਰਵ ਜੈਨ, ਸਲਿਤ ਜੈਨ, ਬਿਪਲਾ ਜੈਨ, ਦੀਪੂ ਜੈਨ, ਅਜੈ ਆਦਿ ਹਾਜ਼ਰ ਸਨ |