ਹੰਬੜਾਂ, 29 ਮਈ (ਮੇਜਰ ਹੰਬੜਾਂ)-ਸੀਨੀਅਰ ਕਾਂਗਰਸੀ ਆਗੂ ਨਗਰ ਕੌਂਸਲ ਰਾਏਕੋਟ ਚੋਣਾਂ ਲਈ ਕਾਂਗਰਸ ਦੇ ਅਬਜ਼ਰਵਰ ਦਰਸ਼ਨ ਸਿੰਘ ਬੀਰਮੀ ਨੇ ਐੱਮ.ਪੀ ਡਾ. ਅਮਰ ਸਿੰਘ ਬੋਪਾਰਏ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਦੀ ਅਗਵਾਈ ਹੇਠ ਉੱਥੇ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਰਾਏਕੋਟ ਅਤੇ ਜਗਰਾਉ'ਚ ਕਾਂਗਰਸ ਪਾਰਟੀ ਦੀ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ'ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਦਿਆਂ ਕਾਂਗਰਸ ਦੀ ਸਰਕਾਰ ਬਣਾਏਗੀ, ਜਿਸ ਲਈ ਲੋਕਾਂ ਦਾ ਹੁਣ ਕਾਂਗਰਸ 'ਚ ਭਰੋਸਾ ਦੇਖਣ ਨੂੰ ਮਿਲ ਰਿਹਾ ਹੈ | ਬੀਰਮੀ ਨੇ ਕਿਹਾ ਕਿ ਉਨ੍ਹਾਂ ਵਲੋਂ ਰਾਏਕੋਟ 'ਚ ਬਤੌਰ ਕਾਂਗਰਸ ਦੇ ਅਬਜ਼ਰਵਰ ਪਹਿਲੇ ਦਿਨ ਤੋਂ ਦੇਖਿਆ ਜਾ ਰਿਹਾ ਸੀ ਕਿ ਡਾ. ਅਮਰ ਸਿੰਘ ਬੋਪਾਰਾਏ ਦੀ ਪਕੜ ਮਜ਼ਬੂਤ ਹੈ ਤੇ ਉਨ੍ਹਾਂ ਵਲੋਂ ਟਿਕਟਾਂ ਦੀ ਵੰਡ ਵੀ ਬਹੁਤ ਸੁਝੇਜੇ ਢੰਗ ਨਾਲ ਕੀਤੀ ਗਈ ਸੀ ਜੋ ਕਿ ਕਾਂਗਰਸ ਦੀ ਜਿੱਤ ਦਾ ਕਾਰਨ ਬਣੀ ਹੈ | ਇਸ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਲੋਕਾਂ ਦਾ ਕਾਂਗਰਸ ਭਰੋਸਾ ਨਜ਼ਰ ਆਉਣ ਲੱਗਾ ਹੈ | ਉਨ੍ਹਾਂ ਕਿਹਾ ਕਿ ਜਗਰਾਉਂ ਅਤੇ ਰਾਏਕੋਟ 'ਚ ਕਾਂਗਰਸ ਦੀ ਚੜਤ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਦਾ ਹੁਣ 'ਆਪ' ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ ਇਨ੍ਹੀ ਧੱਕੇਸ਼ਾਹੀ ਦੇ ਵਾਵਜੂਦ ਵੀ ਆਪ ਬਹੁਤੇ ਚੰਗੇ ਨਤੀਤੇ ਹਾਸਲ ਨਹੀਂ ਕਰ ਸਕੀ ਤੇ ਕਾਂਗਰਸ ਦੀ ਝੰਡੀ ਰਹੀ ਹੈ, ਜਿਸ ਲਈ ਉਨ੍ਹਾਂ ਲੁਧਿਆਣਾ ਦੇ ਐੱਮ.ਪੀ ਪੰਜਾਬ ਪ੍ਰਦੇਸ਼ ਕਾਂਗਟਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਵਧਾਈ ਦਿੱਤੀ ਹੈ |