ਰਾਏਕੋਟ ਨਗਰ ਕੌਂਸਲ ਚੋਣਾਂ ਵਿਚ 'ਆਪ' ਦੇ ਜੇਤੂ ਕੌਂਸਲਰਾਂ ਦਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਵਿਸ਼ੇਸ਼ ਸਨਮਾਨ
ਅਜੀਤ ਡੈਸਕ
30-05-2026
ਰਾਏਕੋਟ, 29 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 'ਚ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਵਾਰਡ ਨੰਬਰ-01 ਤੋਂ ਰੀਨਾ ਰਾਣੀ, ਵਾਰਡ ਨੰਬਰ-08 ਤੋਂ ਸਾਹਿਲ ਗੋੋਇਲ, ਵਾਰਡ ਨੰਬਰ-09 ਤੋਂ ਅਮਨਜੋਤ ਕੌਰ ਕਹਿਲ ਅਤੇ ਵਾਰਡ ਨੰਬਰ-14 ਤੋਂ ਮਨਜਿੰਦਰ ਸਿੰਘ ਕਾਕੂ ਨੂੰ ਸ਼ਾਨਦਾਰ ਜਿੱਤ ਦਰਜ 'ਤੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕਰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਇਹ ਜਿੱਤ ਰਾਏਕੋਟ ਸ਼ਹਿਰ ਦੇ ਵੋਟਰਾਂ ਦੀ ਵੱਡੀ ਜਿੱਤ ਹੈ, ਕਿਉਂਕਿ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਅਤੇ ਲੋਕਪੱਖੀ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਗਾਈ ਹੈ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਜੇਤੂ 'ਆਪ' ਉਮੀਦਵਾਰਾਂ ਸਮੇਤ ਸਮੂਹ ਵੋਟਰਾਂ, ਵਰਕਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਲੋਕਾਂ ਦੇ ਵਿਸ਼ਵਾਸ 'ਤੇ ਖ਼ਰਾ ਉਤਰੇਗੀ ਅਤੇ ਰਾਏਕੋਟ ਨੂੰ ਵਿਕਾਸ ਦੀਆਂ ਲੀਹਾਂ 'ਤੇ ਅੱਗੇ ਲਿਜਾਣ ਲਈ ਹੋਰ ਮਿਹਨਤ ਕੀਤੀ ਜਾਵੇਗੀ | ਉਨ੍ਹਾਂ ਵਾਰਡ ਨੰਬਰ-12 ਤੋਂ 'ਆਪ' ਪਾਰਟੀ ਦੇ ਉਮੀਦਵਾਰ ਇੰਦਰਜੀਤ ਸਿੰਘ ਦੀ 6 ਵੋਟਾਂ, ਵਾਰਡ ਨੰਬਰ-13 ਤੋਂ ਸੋਨੀਆ ਮਿੱਢਾ ਦੀ 2 ਵੋਟਾਂ, ਵਾਰਡ ਨੰਬਰ-15 ਤੋਂ ਜਗਰੂਪ ਸਿੰਘ ਧਾਲੀਵਾਲ ਦੀ 3 ਵੋਟਾਂ ਨਾਲ ਹੋਈ ਮਾਮੂਲੀ ਹਾਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਾਰ ਨਾਲ ਆਮ ਆਦਮੀ ਪਾਰਟੀ ਦੀ ਬਣਨ ਵਾਲੀ ਨਗਰ ਕੌਂਸਲ ਕਮੇਟੀ ਵਾਂਝੀ ਰਹਿ ਗਈ ਹੈ | ਉਨ੍ਹਾਂ ਆਖਿਆ ਕਿ ਉਹ ਫਿਰ ਵੀ ਸ਼ਹਿਰ ਦੇ ਵਿਕਾਸ ਲਈ ਸਿਰਤੋੜ ਯਤਨ ਕਰਨਗੇ ਤਾਂ ਜੋ ਆਮ ਆਦਮੀ ਪਾਰਟੀ ਦੀ ਸਾਖ਼ ਨੂੰ ਮੁੜ ਮਜ਼ਬੂਤ ਕੀਤਾ ਜਾ ਸਕੇ |ਇਸ ਮੌਕੇ ਯੂਥ ਆਗੂ ਗੁਰਦੇਵ ਸਿੰਘ ਬਾਵਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਸਰਪੰਚ ਦਵਿੰਦਰ ਸਿੰਘ ਕਹਿਲ, ਪੀਏ ਕਮਲ ਸਿੰਘ ਸੁਖਾਣਾ, ਡਾ. ਰਮੇਸ਼ ਜੈਨ, ਹਰਪ੍ਰੀਤ ਸਿੰਘ ਜੌਹਲਾਂ, ਅਮਨਪ੍ਰੀਤ ਸਿੰਘ ਲੁਧਿਆਣਾ, ਰਵੀ ਰਾਏਕੋਟ, ਪ੍ਰੀਤ ਸਿੰਘ ਰਾਏਕੋਟ, ਅੰਗਰੇਜ਼ ਸਿੰਘ ਕੁਲਾਰ, ਦਵਿੰਦਰ ਮਾਨ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਪੰਮਾ ਸਿੰਘ, ਗੁਰਸੇਵਕ ਸਿੰਘ ਮਿੱਠਾ, ਪੰਚ ਲਵਜਿੰਦਰ ਸਿੰਘ ਨੱਤ, ਮਾ. ਮਨਪ੍ਰੀਤ ਸਿੰਘ ਤਾਜਪੁਰ, ਲਵਪ੍ਰੀਤ ਸਿੰਘ, ਜੱਸ ਸਿੰਘ ਹਲਵਾਰਾ, ਮਨਜਿੰਦਰ ਸਿੰਘ ਰਾਏਕੋਟ, ਕੁਲਦੀਪ ਕੌਰ ਦੱਧਾਹੂਰ ਹਲਕਾ ਕੋਆਰਡੀਨੇਟਰ, ਕਮਲਪ੍ਰੀਤ ਕੌਰ ਝੋਰੜਾਂ, ਕਰਮਜੀਤ ਕੌਰ ਰਾਜੋਆਣਾ, ਕਰਮਜੀਤ ਕੌਰ ਸਿਵੀਆਂ ਆਦਿ ਹਾਜ਼ਰ ਸਨ |