ਮੁੱਲਾਂਪੁਰ-ਦਾਖਾ, 29 ਮਈ (ਧਾਲੀਵਾਲ)-ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਲੁਧਿਆਣਾ ਦਿਹਾਤੀ ਜ਼ਿਲ੍ਹਾ ਇਕਾਈ ਦੇ ਮੈਂਬਰ ਪੱਤਰਕਾਰ ਜਗਦੇਵ ਸਿੰਘ ਗਰੇਵਾਲ ਨੂੰ ਉਦੋਂ ਅਸਹਿ ਸਦਮਾ ਲੱਗਾ, ਉਨ੍ਹਾਂ ਦੀ ਸਤਿਕਾਰਤ ਮਾਤਾ ਮਲਕੀਤ ਕੌਰ ਦਾ ਦਿਹਾਂਤ ਹੋ ਗਿਆ | ਜਰਨਲਿਸਟ ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ, ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਬੜੈਚ, ਸਕੱਤਰ ਅਮਰਜੀਤ ਸਿੰਘ ਧੰਜ਼ਲ, ਖ਼ਜ਼ਾਨਚੀ ਵਿਸ਼ਾਲ ਸਿਡਾਨਾ, ਮੀਤ ਪ੍ਰਧਾਨ ਵਿਨੋਦ ਕਾਲੀਆ, ਕੰਵਰਪਾਲ ਸੋਨੀ, ਹਰਪ੍ਰੀਤ ਸਿੰਘ ਲਾਡੀ, ਬਲਵਿੰਦਰ ਸਿੰਘ ਲਿੱਤਰ, ਗੁਰਦੀਪ ਸਿੰਘ ਮਲਕ, ਜਸਵੰਤ ਸਿੰਘ ਸਲੇਮਪੁਰੀ, ਗੁਰਵਿੰਦਰ ਸਿੰਘ ਹੈਪੀ, ਰਾਜ ਜੋਸ਼ੀ, ਉਪਦੇਸ਼ ਸਿੰਘ ਸਰਾਂ, ਮਲਕੀਤ ਸਿੰਘ ਭੱਟੀਆਂ, ਰਾਹੁਲ ਗਰੋਵਰ, ਹੋਰਨਾਂ ਵਲੋਂ ਜਗਦੇਵ ਸਿੰਘ ਗਰੇਵਾਲ ਨਾਲ ਹਮਦਰਦੀ ਪ੍ਰਗਟਾਈ | ਸਵ: ਮਲਕੀਤ ਕੌਰ ਨਮਿਤ ਆਰੰਭ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਐਤਵਾਰ 31 ਮਈ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਵਾਜਾ ਪੂਰਨ ਦਾਸ ਗੁੱਜਰਵਾਲ (ਲੁਧਿ:) ਵਿਖੇ ਦੁਪਹਿਰ 1 ਵਜੇ ਹੋਵੇਗੀ |