05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਹੰਬੜਾਂ-ਲੁਧਿਆਣਾ-ਸਿੱਧਵਾਂ ਬੇਟ ਨਵੀਂ ਬਣੀ ਸੜਕ ਦੀਆਂ ਬਰਮਾ 'ਤੇ ਮਿੱਟੀ ਪਾਈ ਜਾਵੇ-ਧਾਲੀਵਾਲ/ਕੈਲੇ

Ad Position 21
No active advertisement
ਅਜੀਤ ਡੈਸਕ 30-05-2026
ਹੰਬੜਾਂ, 29 ਮਈ (ਮੇਜਰ ਹੰਬੜਾਂ)-ਹੰਬੜਾਂ ਲੁਧਿਆਣ ਸਿੱਧਵਾਂ ਬੇਟ ਸੜਕ ਜੋ ਕਿ ਨਵੀਂ ਬਣ ਚੁੱਕੀ ਹੈ ਪਰ ਉਕਤ ਸੜਕ ਬਣਨ ਉਪਰੰਤ ਖੂਨੀ ਸੜਕ ਵਜੋਂ ਜਾਣੀ ਜਾਣ ਲੱਗੀ ਹੈ, ਕਿਉਂਕਿ ਉਕਤ ਸੜਕ ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ, ਜਿਸ ਪਾਸੇ ਪ੍ਰਸ਼ਾਸ਼ਨ ਨੂੰ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਅਤੇ ਆੜਤੀ ਜਗਤਾਰ ਸਿੰਘ ਕੈਲੇ ਨੇ ਨਵੀਂ ਬਣੀ ਸੜਕ ਦੀਆਂ ਬਰਮਾ ਜੋ ਕਿ ਨਵੀਆਂ ਹੋ ਚੁੱਕੀਆਂ ਹਨ ਤੇ ਪ੍ਰਸ਼ਾਸਨ ਨੂੰ ਮਿੱਟੀ ਪਾਏ ਜਾਣ ਦੀ ਅਪੀਲ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੜਕ 'ਤੇ ਬਜ਼ਰੀ ਲੁੱਕ ਪੈ ਜਾਣ ਕਾਰਨ ਸੜਕ ਉੱਚੀ ਹੋ ਚੁੰਕੀ ਹੈ ਤੇ ਸੜਕ ਦੀਆਂ ਸਾਈਡਾਂ ਨੀਵੀਂਆਂ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਪਾਸੇ ਮਹਿਕਮੇਂ ਨੂੰ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ | ਝੱਜ ਐੱਚ.ਪੀ ਗੈਸ ਏਜੰਸੀ ਦੇ ਮਾਲਕ ਜਗਜੀਵਨ ਸਿੰਘ ਝੱਜ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਨੇੜੇ ਵਾਪਰੇ ਸੜਕ ਹਾਦਸੇ'ਚ ਇੱਕ ਮਹਿਲਾਂ ਨੂੰ ਜਾਨ ਗਵਾਉਣੀ ਪਈ ਜੋ ਕਿ ਉਕਤ ਸੜਕ ਦੀਆਂ ਸਾਈਡ ਨੀਵੀਂਆਂ ਹੋਣ ਕਾਰਨ ਮੋਟਰਸਾਈਕਲ ਸੜਕ ਤੋਂ ਥੱਲ ਲਹਿਣ ਕਾਰਨ ਹਾਦਸਾ ਵਾਪਰਨ ਕਾਰਨ ਹੋਇਆ ਹੈ, ਇਸ ਤੋਂ ਇਲਾਵੇ ਹੋਰ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ | ਜਿਸ 'ਤੇ ਉਨ੍ਹਾਂ ਨੇ ਉਕਤ ਸੜਕ ਤੋਂ ਗੁਜ਼ਰਨ ਵਾਲੇ ਵਾਹਨ ਚਾਲਕਾ ਨੂੰ ਅਪੀਲ ਕੀਤੀ ਕਿ ਉਹ ਵਹੀਕਲ ਤੇਜ਼ ਚਲਾਉਣ ਦੀ ਵਜਾਏ ਹੌਲੀ ਚੱਲਣ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ | ਇਸ ਮੌਕੇ ਸਤੀਸ਼ ਕੁਮਾਰ ਬਾਂਸਲ, ਹਰਪ੍ਰੀਤ ਸਿੰਘ ਰਕਬਾ, ਪਾਲੀ ਕਾਰ ਵਰਕਸ਼ਾਪ, ਦੀਦਾਰ ਸਿੰਘ ਘਮਣੇਵਾਲ, ਇੰਦਰਜੀਤ ਸਿੰਘ ਪੁੜੈਣ ਆਦ ਨੇ ਵੀ ਸੜਕ ਦੀਆਂ ਵਰਮਾ 'ਤੇ ਮਿੱਟੀ ਲਗਾਏ ਜਾਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਰਨਲਿਸਟ ਯੂਨੀਅਨ ਵਲੋਂ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਸੇਵਾ ਕੇਂਦਰਾਂ ਦੇ ਮੁਲਾਜ਼ਮ ਹੜਤਾਲ 'ਤੇ, ਕੇਂਦਰਾਂ ਨੂੰ ਤਾਲਾ ਵੱਜਾ!
Ad Position 24
No active advertisement