ਹੰਬੜਾਂ, 1 ਜੂਨ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ਹੇਠ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਇਆ ਹੈ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਜਥੇ. ਕਰਮਜੀਤ ਸਿੰਘ ਮਲਕਪੁਰ, ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਸੀਨੀ.ਆਗੂ ਅਵਤਾਰ ਸਿੰਘ ਤਾਰੀ ਚੀਮਾ ਨੇ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਖੂ ਅੱਖ ਨਾਲ ਹਲਕਾ ਗਿੱਲ 'ਚ ਬਤੌਰ ਹਲਕਾ ਇੰਚਾਰਜ ਨਿੱਤਰੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰੰਮਕ ਨੇ ਥੋੜੇ੍ਹ ਸਮੇਂ 'ਚ ਹਲਕਾ ਵਾਸੀਆਂ ਦੇ ਦਿਲਾਂ 'ਚ ਥਾਂ ਬਣਾਈ ਹੈ ਜੋ ਕਿ 2027 'ਚ ਉਨ੍ਹਾਂ ਦੀ ਜਿੱਤ ਦਾ ਜਾਮਨ ਬਣੇਗੀ | ਜਥੇ. ਮਲਕਪੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਝੂਠੇ ਸਬਜਬਾਗ ਦਿਖਾ ਕੇ ਸੱਤਾ 'ਚ ਆਈ 'ਆਪ' ਸਰਕਾਰ ਦੇ ਰਾਜ ਅੰਦਰ ਅਪਰਾਧੀਆਂ ਦਾ ਬੋਲਬਾਲਾ ਹੈ ਤੇ ਆਏ ਦਿਨ ਸ਼ਰੇ੍ਹਆਮ ਲੁੱਟਾਂ-ਖੋਹਾਂ ਅਤੇ ਕਤਲ ਵਰਗੇ ਮਾਮਲੇ ਸਾਹਮਣੇ ਆ ਰਹੇ ਹਨ, ਪਰ 'ਆਪ' ਸਰਕਾਰ ਇੰਨ੍ਹਾਂ ਕਥਿਤ ਘਟਨਾਵਾਂ ਨੂੰ ਰੋਕਣ 'ਚ ਅਸਫ਼ਲ ਸਾਬਤ ਹੋਈ ਹੈ | ਜਥੇ.ਮਲਕਪੁਰ ਅਤੇ ਭੈਰੋਮੁੰਨਾਂ ਨੇ ਕਿਹਾ ਕਿ ਲੋਕ ਆਗਾਮੀ ਚੋਣਾਂ 'ਚ 'ਆਪ' ਸਰਕਾਰ ਨੂੰ ਚਲਦਾ ਕਰਕੇ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ |