10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪਿੰਡ ਸਦਰਪੁਰਾ ਦੇ ਨੌਜਵਾਨਾਂ ਨੇ ਪੰਚਾਇਤੀ ਰਾਜ ਵਿਭਾਗ ਰਾਹੀਂ ਮਿਲੀ ਗ੍ਰਾਂਟ ਨਾਲ ਤੁਰੰਤ ਖੇਡ ਮੈਦਾਨ ਬਣਾਉਣ ਦੀ ਮੰਗ ਕੀਤੀ

Ad Position 21
No active advertisement
ਅਜੀਤ ਡੈਸਕ 02-06-2026
ਸਿੱਧਵਾਂ ਬੇਟ, 1 ਜੂਨ (ਜਸਵੰਤ ਸਿੰਘ ਸਲੇਮਪੁਰੀ)-ਮਾਨ ਸਰਕਾਰ ਵਲੋਂ ਸੂਬੇ ਦੇ ਵੱਖ-ਵੱਖ ਪਿੰਡਾਂ ਵਿਚ ਪੰਚਾਇਤ ਰਾਜ ਵਿਭਾਗ ਰਾਹੀਂ ਨਵੇਂ ਖੇਡ ਮੈਦਾਨ ਬਣਾਉਣ ਦੀ ਕੜੀ ਤਹਿਤ ਲਾਗਲੇ ਪਿੰਡ ਸਦਰਪੁਰਾ ਵਿਖੇ ਇਕ ਖੇਡ ਮੈਦਾਨ ਤਿਆਰ ਕਰਨ ਲਈ 38 ਲੱਖ ਦੀ ਗ੍ਰਾਂਟ ਤਾਂ ਮਨਜ਼ੂਰ ਹੋ ਚੁੱਕੀ ਹੈ ਪਰ ਇਸ ਗ੍ਰਾਂਟ ਨਾਲ ਪਿੰਡ ਵਿਚ ਖੇਡ ਮੈਦਾਨ ਕਦੋਂ ਤਿਆਰ ਹੋਵੇਗਾ ਇਸ 'ਤੇ ਉਸ ਸਮੇਂ ਸਵਾਲੀਆ ਨਿਸ਼ਾਨ ਲੱਗ ਗਿਆ ਜਦੋਂ ਪੰਚਾਇਤ ਰਾਜ ਦੇ ਜੇ.ਈ. ਨੇ ਇਹ ਹੁਕਮ ਜਾਰੀ ਕਰ ਦਿੱਤੇ ਕਿ ਪਹਿਲਾਂ ਇਸ ਰਕਬੇ ਵਿਚ ਭਰਤ ਪਾਈ ਜਾਵੇ ਫਿਰ ਹੀ ਇੱਥੇ ਖੇਡ ਮੈਦਾਨ ਤਿਆਰ ਹੋਵੇਗਾ | ਪਰ ਜੇਕਰ ਭਰਤ ਨਾ ਪਾਈ ਗਈ ਤਾਂ ਤੁਹਾਡੇ ਪਿੰਡ ਨੂੰ ਮਨਜ਼ੂਰ ਹੋਈ ਗ੍ਰਾਂਟ ਵਾਪਸ ਜਾ ਸਕਦੀ ਹੈ | ਇਸ ਸਬੰਧੀ ਪਿੰਡ ਦੀ ਬਣਾਈ ਗਈ ਚਾਰ ਮੈਂਬਰੀ ਕਮੇਟੀ ਦੇ ਦਵਿੰਦਰ ਸਿੰਘ, ਸੇਵਲ ਸਿੰਘ, ਪਰਗਟ ਸਿੰਘ ਅਤੇ ਇਵਰਾਜ ਸਿੰਘ ਨੇ ਦੱਸਿਆ ਕਿ ਖੇਡ ਮੈਦਾਨ ਵਾਲੀ ਜਗ੍ਹਾ 'ਤੇ ਭਰਤ ਪਾਉਣ ਲਈ ਹੀ 25 ਤੋਂ 30 ਲੱਖ ਰੁਪਏ ਦਾ ਖਰਚਾ ਹੋਣਾ ਹੈ ਪਰ ਸਾਡੀ ਪੰਚਾਇੰਤ ਕੋਲ ਐਨਾ ਬਜਟ ਹੀ ਨਹੀਂ ਅਤੇ ਨਾ ਹੀ ਪਿੰਡ ਦੇ ਲੋਕਾਂ ਕੋਲੋਂ ਐਨੀ ਵੱਡੀ ਰਕਮ ਇਕੱਠੀ ਕੀਤੀ ਜਾ ਸਕਦੀ ਹੈ | ਇਸ ਲਈ ਜੇਕਰ ਮਾਨ ਸਰਕਾਰ ਸਚਮੁੱਚ ਹੀ 3100 ਪਿੰਡਾਂ ਵਿਚ ਨਵੇਂ ਖੇਡ ਮੈਦਾਨ ਬਣਾਉਣ ਦੀ ਗੱਲ ਕਰਦੀ ਹੈ ਤਾਂ ਸਾਡੇ ਪਿੰਡ ਵਿਚ ਭਰਤ ਪਾਉਣ ਲਈ ਹੋਰ ਰਕਮ ਜਾਰੀ ਕੀਤੇ ਜਾਵੇ | ਜਦੋਂ ਇਸ ਸੰਬੰਧੀ ਜੇ.ਈ. ਨਾਲ ਗੱਲ ਕੀਤੀ ਤਾਂ ਉਨਾਂ ਵੀ ਆਖਿਆ ਕਿ ਜਿੰਨ੍ਹਾਂ ਚਿਰ ਭਰਤ ਨਹੀਂ ਪੈਂਦੀ ਉਨਾਂ ਚਿਰ ਇੱਥੇ ਗ੍ਰਾਂਟ ਨਹੀਂ ਖਰਚੀ ਜਾ ਸਕਦੀ | ਜੇਕਰ ਪਿੰਡ ਵਾਲੇ ਅਜਿਹਾ ਨਾਂ ਕਰ ਸਕੇ ਤਾਂ ਇਹ ਗ੍ਰਾਂਟ ਕਿਸੇ ਹੋਰ ਪਿੰਡ ਵਿਚ ਵੀ ਤਬਦੀਲ ਹੋ ਸਕਦੀ ਹੈ | ਇਸ ਮੌਕੇ ਬਲਵਿੰਦਰ ਸਿੰਘ, ਸੁਖਦੀਪ ਸਿੰਘ, ਭੁਪਿੰਦਰ ਸਿੰਘ, ਹਰਕਰਨ ਸਿੰਘ, ਜਗਰੂਪ ਸਿੰਘ, ਸੁਖਜੋਤ ਸਿੰਘ, ਜਸਪ੍ਰੀਤ ਸਿੰਘ, ਜਗਰਾਜ ਸਿੰਘ, ਅਰਵਿੰਦਰ ਸਿੰਘ, ਤਨਵੀਰ ਸਿੰਘ, ਪ੍ਰਭਜੋਤ ਸਿੰਘ, ਗੁਰਕੀਰਤ ਸਿੰਘ, ਜੋਬਨ ਸਿੰਘ, ਕਰਨ ਸਿੰਘ ਆਦਿ ਨੇ ਵੀ ਪਿੰਡ ਵਿੱਚ ਜਲਦੀ ਖੇਡ ਮੈਦਾਨ ਤਿਆਰ ਕਰਨ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਦੇਸੀ ਕੱਟਾ 312 ਬੋਰ ਅਤੇ 6 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸਰਕਾਰੀ ਸਕੂਲ ਸਵੱਦੀ ਕਲਾਂ ਵਿਖੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
Ad Position 24