ਚੌਂਕੀਮਾਨ, 1 ਜੂਨ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਵਿਖੇ ਨਿਰੰਜਨ ਸਿੰਘ ਚੈਰੀਟੇਬਲ ਟਰੱਸਟ ਸਵੱਦੀ ਕਲਾਂ ਵਲੋਂ ਸਕੂਲ ਸਟਾਫ਼ ਦੇ ਸਹਿਯੋਗ ਨਾਲ ਇਕ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਟਰੱਸਟ ਦੇ ਪ੍ਰਧਾਨ ਮੇਜਰ ਸਿੰਘ ਭੈਣੀ (ਕਾਂਗਰਸੀ ਆਗੂ), ਸਰਪੰਚ ਜਗਦੀਪ ਸਿੰਘ ਖ਼ਾਲਸਾ, ਖ਼ਜ਼ਾਨਚੀ ਗੁਰਸੇਵਕ ਸਿੰਘ ਤੂਰ ਫੌਜੀ (ਸਮਾਜ ਸੇਵੀ), ਨੰਬਰਦਾਰ ਬਲਜੀਤ ਸਿੰਘ, ਐਡਵੋਕੇਟ ਗੁਰਦੀਪ ਸਿੰਘ ਗਿੱਲ, ਪ੍ਰਧਾਨ ਸਤਵਿੰਦਰ ਸਿੰਘ ਕੋਨੀ, ਪੰਚ ਮਾ: ਅਵਤਾਰ ਸਿੰਘ ਬਿੱਲੂ ਵਲੈਤੀਆ, ਪੰਚ ਮਨਜੀਤ ਸਿੰਘ ਤੂਰ ਜੇ.ਈ., ਪੰਚ ਗੁਰਤੇਜਪਾਲ ਸਿੰਘ ਤੂਰ, ਇੰਸਪੈਕਟਰ ਕਰਤਾਰ ਸਿੰਘ ਤੂਰ, ਬਾਬਾ ਬਖਸੀਸ ਸਿੰਘ ਸਵੱਦੀ, ਪੰਚ ਸਤਪਾਲ ਸਿੰਘ ਸੱਤੂ, ਐਡਵੋਕੇਟ ਬਲਵੰਤ ਸਿੰਘ ਤੂਰ, ਸਮਾਜ ਸੇਵੀ ਕਰਨਦੀਪ ਸਿੰਘ ਤੂਰ, ਜਗਜੀਤ ਸਿੰਘ ਤੂਰ ਫੌਜੀ, ਬਲਵੰਤ ਸਿੰਘ ਫੌਜੀ, ਜਗਮੋਹਨ ਸਿੰਘ ਲੁਧਿਆਣਾ ਤੇ ਸੁਖਵੀਰ ਸਿੰਘ ਫੌਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਾਧੇ ਸਾਮ ਨੇ ਆਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਤੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਮੇਜਰ ਸਿੰਘ ਭੈਣੀ ਨੇ ਨਿਰੰਜਨ ਸਿੰਘ ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਤੋਂ ਜਾਣੂੰ ਕਰਵਾਇਆ | ਇਸ ਮੌਕੇ ਐਡਵੋਕੇਟ ਗੁਰਦੀਪ ਸਿੰਘ ਗਿੱਲ, ਪੰਚ ਮਨਜੀਤ ਸਿੰਘ ਤੂਰ ਜੇ.ਈ. ਤੇ ਖ਼ਜ਼ਾਨਚੀ ਗੁਰਸੇਵਕ ਸਿੰਘ ਤੂਰ ਫੌਜੀ ਨੇ ਦੱਸਿਆ ਕਿ ਟਰੱਸਟ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਪਹਿਲੀਆਂ ਪੁਜ਼ੀਸ਼ਨਾਂ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰੇਗੀ ਤੇ ਲੋੜਵੰਦ ਲੜਕੀ ਦੇ ਵਿਆਹ ਸਮੇਤ ਲੋੜਵੰਦ ਮਰੀਜ਼ਾਂ ਦੀ ਮਦਦ ਕਰੇਗੀ | ਇਸ ਮੌਕੇ ਟਰੱਸਟ ਦੇ ਆਹੁਦੇਦਾਰਾਂ ਵਲੋਂ ਅੱਜ ਪਹਿਲੀ ਤੋਂ 12ਵੀਂ ਜਮਾਤ ਤੱਕ ਪਹਿਲੀਆਂ ਪੁਜ਼ੀਸ਼ਨਾਂ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮਾ: ਮਹਿੰਦਰਪਾਲ ਸਿੰਘ ਬਰਸਾਲ ਤੇ ਮਾ: ਸੁਖਵਿੰਦਰ ਸਿੰਘ ਚੌਂਕੀਮਾਨ ਨੇ ਸਮਾਰੋਹ ਵਿਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਮਾ: ਬਲਜੀਤ ਸਿੰਘ ਧਨੋਆ ਨੇ ਨਿਭਾਈ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਪਿ੍ੰਸੀਪਲ ਮੈਡਮ ਬਲਜੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਦੇ ਇੰਚਾਰਜ ਮੈਡਮ ਅੰਮਿ੍ਤਪਾਲ ਕੌਰ ਤੇ ਸਰਕਾਰੀ ਪ੍ਰਾਇਮਰੀ ਸਕੂਲ (ਸਵੱਦੀ ਪੱਛਮੀ) ਦੇ ਇੰਚਾਰਜ ਤਰਨਜੀਤ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |