09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸੁਖਵਿੰਦਰ ਸਿੰਘ ਦੇ ਮੇਜਰ ਜਨਰਲ ਬਣਨ 'ਤੇ ਸਾਬਕਾ ਸੈਨਿਕ ਐਸੋਸੀਏਸ਼ਨ ਵਲੋਂ ਪਿਤਾ ਦਾ ਸਨਮਾਨ

Ad Position 21
No active advertisement
ਸੁਖਵਿੰਦਰ ਸਿੰਘ ਦੇ ਮੇਜਰ ਜਨਰਲ ਬਣਨ 'ਤੇ ਪਿਤਾ ਮੇਜਰ ਹੁਕਮ ਸਿੰਘ ਧਾਲੀਵਾਲ ਦਾ ਸਨਮਾਨ ਕਰਦੇ ਪ੍ਰਧਾਨ ਜਗਦੀਪ ਸਿੰਘ ਬਿੱਟੂ, ਚੇਅਰਮੈਨ ਮੁਖਤਿਆਰ ਸਿੰਘ ਕੁਲਾਰ ਤੇ ਸਾਬਕਾ ਸੈਨਿਕ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> ਮੇਜਰ ਜਨਰਲ ਸੁਖਵਿੰਦਰ ਸਿੰਘ ਦੀ ਤਸਵੀਰ <br/> 13-06-2026
ਗੁਰੂਸਰ ਸੁਧਾਰ, 12 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬਾ ਗੁਰੂਸਰ ਸੁਧਾਰ ਦੇ ਘੁਮਾਣ ਚੌਕ ਦੇ ਵਸਨੀਕ ਤੇ ਭਾਰਤੀ ਫ਼ੌਜ 'ਚੋਂ ਬਤੌਰ ਮੇਜਰ ਸੇਵਾ ਮੁਕਤ ਹੁਕਮ ਸਿੰਘ ਧਾਲੀਵਾਲ ਦੇ ਵੱਡੇ ਬੇਟੇ ਬਿ੍ਗੇਡੀਅਰ ਸੁਖਵਿੰਦਰ ਸਿੰਘ ਦੇ ਭਾਰਤੀ ਫ਼ੌਜ ਦੇ ਮੋਹਰੀ ਸੂਚੀਆਂ 'ਚ ਸ਼ਾਮਿਲ ਮੇਜਰ ਜਨਰਲ ਵਜੋਂ ਪਦਉਨਤ ਹੋਣ 'ਤੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਸੁਧਾਰ ਬਾਜ਼ਾਰ ਦੇ ਚੇਅਰਮੈਨ ਕਰਨਲ ਮੁਖਤਿਆਰ ਸਿੰਘ ਕੁਲਾਰ ਦੀ ਅਗਵਾਈ ਵਿਚ ਹੋਰ ਅਹੁਦੇਦਾਰਾਂ ਤੇ ਸੋਨੀਆ ਗਾਂਧੀ ਬਿ੍ਗੇਡ ਪੰਜਾਬ ਪ੍ਰਧਾਨ ਜਗਦੀਪ ਸਿੰਘ ਬਿੱਟੂ ਵਲੋਂ ਪਿਤਾ ਹੁਕਮ ਸਿੰਘ ਧਾਲੀਵਾਲ ਦਾ ਉਨ੍ਹਾਂ ਦੇ ਗ੍ਰਹਿ ਪੁੱਜ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਗਦੀਪ ਸਿੰਘ ਬਿੱਟੂ ਤੇ ਚੇਅਰਮੈਨ ਕਰਨਲ ਮੁਖਤਿਆਰ ਸਿੰਘ ਕੁਲਾਰ ਦੀ ਹਾਜ਼ਰੀ ਵਿਚ ਸਮੂਹ ਸਾਬਕਾ ਸੈਨਿਕਾਂ ਨੇ ਮੇਜਰ ਹੁਕਮ ਸਿੰਘ ਧਾਲੀਵਾਲ ਨੂੰ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਪ੍ਰਧਾਨ ਬਿੱਟੂ ਤੇ ਚੇਅਰਮੈਨ ਕੁਲਾਰ ਨੇ ਸੁਖਵਿੰਦਰ ਸਿੰਘ ਵਲੋਂ ਮੇਜਰ ਜਨਰਲ ਦੇ ਅਹੁਦੇ 'ਤੇ ਬਿਰਾਜਮਾਨ ਹੋਣ 'ਤੇ ਧਾਲੀਵਾਲ ਪਰਿਵਾਰ ਨਾਲ ਅਥਾਹ ਖ਼ੁਸ਼ੀ ਪ੍ਰਗਟ ਕਰਦਿਆਂ ਉਸ ਦੀ ਹੋਰ ਵਡੇਰੀ ਤਰੱਕੀ ਦੀ ਕਾਮਨਾ ਕੀਤੀ | ਹਾਜ਼ਰ ਆਗੂਆਂ ਤੇ ਸਾਬਕਾ ਸੈਨਿਕਾਂ ਨੇ ਸੁਖਵਿੰਦਰ ਸਿੰਘ ਧਾਲੀਵਾਲ ਦੀ ਪ੍ਰਾਪਤੀ ਨੂੰ ਸੁਧਾਰ ਇਲਾਕੇ ਲਈ ਇਕ ਵੱਡੇ ਮਾਣ ਵਾਲੀ ਗੱਲ ਕਰਾਰ ਦਿੱਤਾ | ਮੇਜਰ ਹੁਕਮ ਸਿੰਘ ਧਾਲੀਵਾਲ ਨੇ ਅੰਤ ਵਿਚ ਸਭਨਾਂ ਦਾ ਭਾਵੁਕ ਸ਼ਬਦਾਂ ਨਾਲ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਕੈਪਟਨ ਹਰਪ੍ਰੀਤ ਸਿੰਘ, ਪ੍ਰਧਾਨ ਅਮਰਜੀਤ ਸਿੰਘ ਉੱਪਲ, ਕੈਪਟਨ ਅਵਤਾਰ ਸਿੰਘ, ਸੂਬੇਦਾਰ ਪਵਿੱਤਰ ਸਿੰਘ, ਹੌਲਦਾਰ ਸਰਬਜੀਤ ਸਿੰਘ, ਕੈਪਟਨ ਪਰਮਜੀਤ ਸਿੰਘ, ਕੈਪਟਨ ਅਮਰ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਕੈਪਟਨ ਅਵਤਾਰ ਸਿੰਘ, ਵਾਰੰਟ ਅਫ਼ਸਰ ਮਨਜੀਤ ਸਿੰਘ ਧਾਲੀਵਾਲ, ਸੀਨੀਅਰ ਆਗੂ ਸੁਭਾਸ਼
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਰਾਏਕੋਟ ਦੇ ਨਵ-ਨਿਯੁਕਤ ਸਕੱਤਰ ਰੁਮੇਲ ਸਿੰਘ ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਮਾਣੂੰਕੇ ਵਿਖੇ ਹੋਈ ਗੋਲੀਬਾਰੀ 'ਚ ਸ਼ਾਮਿਲ 2 ਗਿ੍ਫ਼ਤਾਰ
Ad Position 24