ਹਠੂਰ, 12 ਜੂਨ (ਜਸਵਿੰਦਰ ਸਿੰਘ ਛਿੰਦਾ)-ਬੀਤੀ ਕੱਲ੍ਹ ਦੀ ਰਾਤ ਨੂੰ ਪਿੰਡ ਮਾਣੂੰਕੇ ਵਿਖੇ ਹੋਈ ਗੋਲੀਬਾਰੀ ਸਬੰਧੀ ਕਾਰਵਾਈ ਨੂੰ ਅਮਲ 'ਚ ਲਿਆਉਂਦਿਆਂ ਪੁਲਿਸ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਐੱਸ.ਆਈ. ਗੁਰਸੇਵਕ ਸਿੰਘ ਨੇ ਪ੍ਰੈਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਾਮਲੇ 'ਚ ਸਬੰਧਿਤ ਮੁਕੱਦਮਾ ਨੰਬਰ 97 ਮਿਤੀ 11-06-26 ਅ/ਧ 125, 3(5) ਬੀ.ਐੱਨ.ਐੱਸ. 25 ਆਰਮਜ਼ ਐਕਟ ਥਾਣਾ ਹਠੂਰ ਵਿਖ਼ੇ ਦਰਜ ਕੀਤਾ ਹੈ ਅਤੇ ਸਬੰਧੀ ਹੋਈ ਫਾਇਰਿੰਗ ਦੇ ਦੋਸ਼ੀ ਸੁੰਦਰ ਸਿੰਘ ਅਤੇ ਦਲਵੀਰ ਸਿੰਘ ਵਾਸੀਆਨ ਮਾਣੂੰਕੇ ਨੂੰ ਬੀਤੀ ਕੱਲ੍ਹ ਹੀ ਨੂੰ ਗਿ੍ਫਤਾਰ ਕਰ ਲਿਆ ਗਿਆ ਸੀ ਅਤੇ ਤਫ਼ਤੀਸ਼ ਜਾਰੀ ਹੈ |