ਹੰਬੜਾਂ, 18 ਜੂਨ (ਮੇਜਰ ਹੰਬੜਾਂ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਕਾਂਗਰਸ ਦੇ ਐੱਸ.ਸੀ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਦਿਲਾਵਰ ਸਿੰਘ ਲਹਿਰਾ ਦਾ ਕੈਨੇਡਾ ‘ਚ ਪੁੱਜਣ ‘ਤੇ ਪ੍ਰਵਾਸੀ ਪੰਜਾਬੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਚੇਅਰਮੈਨ ਲਹਿਰਾ ਦਾ ਕੈਨੇਡਾ ‘ਚ ਪੁੱਜਣ ‘ਤੇ ਨਿੱਘਾ ਸਵਾਗਤ ਕਰਨ ਵਾਲਿਆਂ ‘ਚ ਸੁੱਖ ਧਾਲੀਵਾਲ ਮੈਂਬਰ ਪਾਰਲੀਮੈਂਟ ਵੈਨਕੂਵਰ, ਜਸਬੀਰ ਸੰਧੂ ਸਾਬਕਾ ਮੈਂਬਰ ਪਾਰਲੀਮੈਂਟ ਸਰੀ ਸੈਂਟਰ, ਰਾਜਵੀਰ ਸਿੰਘ ਢਿੱਲੋਂ ਕੰਜ਼ਰਵੇਟਿਵਜ਼ ਮੈਂਬਰ, ਮਨਜਿੰਦਰ ਪੰਨੂ ਮੁਕੰਦਪੁਰ, ਮਨਪ੍ਰੀਤ ਧਾਲੀਵਾਲ ਬੇਰ ਮਲੌਦ, ਪ੍ਰਭਜੋਤ ਸੋਹੀ ਫਰਵਾਲੀ, ਸੁਖਦੇਵ ਸਿੰਘ ਸਰਪੰਚ ਖਾਨਪੁਰ ਮੁੰਡਿਆਂ, ਸ਼ੰਮੀ ਝੱਜ, ਅਮਨ ਗਰੇਵਾਲ ਅਹਿਮਦਗੜ੍ਹ, ਰਜਿੰਦਰ ਸਿੰਘ ਛਪਾਰ, ਸੁਖਵਿੰਦਰ ਸਿੰਘ ਚੀਮਾ, ਸੁਰਜੀਤ ਉੱਪਲ, ਪਵਨ ਪਾਂਡੇ, ਬਲਵਿੰਦਰ ਸਿੰਘ ਕੈਂਥ, ਜਤਿੰਦਰ ਸਿੰਘ ਹੈਪੀ ਗਿੱਲ ਪੱਦੀ ਪਿੰਡ ਪ੍ਰਧਾਨ ਵੈਲੀ ਯੂਨਾਈਟਿਡ ਕਲਚਰਲ ਕਲੱਬ ਐਬਟਸਫੋਰਡ, ਸੇਵਾ ਭਾਵ ਫਾਊਂਡੇਸ਼ਨ ਕੈਨੇਡਾ, ਮਲੇਰਕੋਟਲਾ ਕਲੱਬ, ਹਰਜੋਤ ਸਿੰਘ ਸੰਧੂ ਮੌਜੂਦ ਸਨ ਜਿੰਨ੍ਹਾਂ ਨੇ ਚੇਅਰਮੈਨ ਲਹਿਰਾਂ ਨੂੰ ਕੈਨੇਡਾ ਪੁਹੰਚਣ ‘ਤੇ ਸਨਮਾਨਿਤ ਕੀਤਾ। ਚੇਅ.ਲਹਿਰਾ ਨੇ ਕੈਨੇਡਾ ਵੱਸਦੇ ਪੰਜਾਬੀਆਂ ਨੂੰ ਆ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਜਿਤਾਉਣ ‘ਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਪ੍ਰਵਾਸੀ ਪੰਜਾਬੀ ਭਾਈਚਾਰੇ ਵੱਲੋਂ ਕਾਂਗਰਸ ਦੇ ਹੱਕ ‘ਚ ਮਿਲ ਰਿਹਾ ਭਰਵਾਂ ਹੁੰਗਾਰਾ ਕਾਂਗਰਸ ਲਈ ਸ਼ੁੱਭ ਸੰਕੇਤ ਹੈ। ਪ੍ਰਮੁੱਖ ਪ੍ਰਵਾਸੀ ਪੰਜਾਬੀਆਂ ਨੇ ਕਾਂਗਰਸ ਨੂੰ ਇੱਕਮੁੱਠ ਹੋਣ ਦੀ ਅਪੀਲ ਕੀਤੀ ਤੇ ਪਿਛਲੇ ਸਮੇਂ ‘ਚ ਪੰਜਾਬ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਸਹਾਰਨਾ ਕੀਤੀ।
ਕਾਂਗਰਸ ਦੇ ਐੱਸ.ਸੀ. ਸੈੱਲ ਪੰਜਾਬ ਦੇ ਵਾਈਸ ਚੇਅਰਮੈਨ ਲਹਿਰਾ ਦਾ ਕੈਨੇਡਾ ਪੁੱਜਣ ’ਤੇ ਨਿੱਘਾ ਸਵਾਗਤ
ਅਜੀਤ ਡੈਸਕ
19-06-2026