05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਜਗਰਾਉਂ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਵ: ਅਮਿਤ ਅਰੋੜਾ ਦੀ ਯਾਦ ’ਚ ਲਗਾਏ ਖ਼ੂਨਦਾਨ ਕੈਂਪ ’ਚ 365 ਯੂਨਿਟ ਖ਼ੂਨ ਇਕੱਤਰ

Ad Position 21
No active advertisement
ਅਜੀਤ ਡੈਸਕ 19-06-2026


* ਪੰਜ ਹਸਪਤਾਲਾਂ ਦੀਆਂ ਬਲੱਡ ਬੈਂਕਾਂ ਨੇ ਕੀਤਾ ਖ਼ੂਨ ਇਕੱਤਰ * 148 ਲੋਕਾਂ ਨੇ ਆਪਣੀਆਂ ਅੱਖਾਂ ਦਾਨ ਕਰਨ ਦੇ ਫਾਰਮ ਭਰੇ
ਜਗਰਾਉਂ, 18 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿਚ ਜਗਰਾਉਂ ਦੀਆਂ ਸਮਾਜ ਸੇਵੀ ਸੰਸਥਾਵਾਂ ਲੋਕ ਸੇਵਾ ਸੁਸਾਇਟੀ, ਕਰ ਭਲਾ ਹੋ ਭਲਾ ਸੁਸਾਇਟੀ ਜਗਰਾਉਂ ਅਤੇ ਅਰੋੜਾ ਪਰਿਵਾਰ ਵਲੋਂ ਦਰਜਨ ਦੇ ਕਰੀਬ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਨਮਤੀ ਮਾਤਰੀ ਸੇਵਾ ਸੰਘ ਹਾਲ ਅਤੇ ਏ.ਪੀ. ਰਿਫਾਇਨਰੀ ਵਿਖੇ ਦੋ ਵੱਖ-ਵੱਖ ਕੈਂਪ ਲਗਾਏ ਗਏ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾ: ਕੁਲਭੂਸ਼ਣ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਕਰ ਭਲਾ ਹੋ ਭਲਾ ਸੁਸਾਇਟੀ ਚੇਅਰਮੈਨ ਰੋਹਿਤ ਅਰੋੜਾ ਅਤੇ ਪ੍ਰਧਾਨ ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਸਵ: ਅਮਿਤ ਅਰੋੜਾ ਦੀ ਪਹਿਲੀ ਬਰਸੀ ਮੌਕੇ ਲਗਾਏ ਇੰਨ੍ਹਾਂ ਖ਼ੂਨਦਾਨ ਕੈਂਪਾਂ ਵਿਚ ਨਿਊ ਕੋਕਿਲਾ ਹਸਪਤਾਲ ਜਗਰਾਉਂ ਨੇ 127 ਯੂਨਿਟ, ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਨੇ 63 ਯੂਨਿਟ, ਸਿਵਲ ਹਸਪਤਾਲ ਜਗਰਾਉਂ ਨੇ 50 ਯੂਨਿਟ, ਡਾ: ਕਰਨ ਸਿੰਗਲਾ ਬਲੱਡ ਬੈਂਕ ਨੇ 40 ਯੂਨਿਟ ਅਤੇ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਨੇ 85 ਯੂਨਿਟ ਖੂਨ ਇਕੱਠਾ ਕੀਤਾ। ਪੰਜ ਬਲੱਡ ਬੈਂਕ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਵਿਚ ਹਰੇਕ ਉਮਰ ਦੇ ਵਿਅਕਤੀਆਂ ਨੇ ਅਮਿਤ ਅਰੋੜਾ ਨੂੰ ਯਾਦ ਕਰਦਿਆਂ ਖੂਨ ਦਾਨ ਕੀਤਾ। ਖੁਨ ਦਾਨ ਮਹਿਲਾਵਾਂ ਤੇ ਨੌਜਵਾਨ ਬੱਚਿਆਂ ਨੇ ਆਪਣਾ ਯੋਗਦਾਨ ਪਾਇਆ। ਸਾਢੇ ਸੱਤ ਘੰਟੇ ਦੇ ਕਰੀਬ ਚਲੇ ਇਸ ਵਿਸ਼ਾਲ ਕੈਂਪ ਵਿਚ 365 ਯੂਨਿਟ ਖੂਨ ਇਕੱਠਾ ਹੋਇਆ। ਕੈਂਪ ਦੀ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ ਖ਼ੂਨ ਦਾਨ ਕਰਨ ਵਾਲਿਆਂ ਦਾ ਜਮਵਾੜਾ ਰਿਹਾ। ਚੇਅਰਮੈਨ ਗੁਲਸ਼ਨ ਅਰੋੜਾ ਦੇ ਪਰਿਵਾਰ ਨੂੰ ਇਕ ਸਾਲ ਪਹਿਲਾਂ ਭਰ ਜਵਾਨੀ ਵਿਚ ਵਿਛੋੜਾ ਦੇ ਗਏ ਆਪਣੇ ਛੋਟੇ ਪੁੱਤਰ ਅਮਿਤ ਅਰੋੜਾ ਦੀ ਪਹਿਲੀ ਬਰਸੀ ਮੌਕੇ ਲਗਾਏ ਖ਼ੂਨ ਦਾਨ ਕੈਂਪ ਵਿਚ ਬੜੇ ਭਾਵੁਕ ਮਨ ਨਾਲ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਅਮਿਤ ਅਰੋੜਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਉਸ ਵੱਲੋਂ ਕੀਤੇ ਸਮਾਜ ਸੇਵੀ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਗੁਲਸ਼ਨ ਅਰੋੜਾ ਦਾ ਪਰਿਵਾਰ ਪੂਰੀ ਤਨਦੇਹੀ ਨਾਲ ਅਮਿਤ ਦੇ ਸੁਪਿਨਆਂ ਨੂੰ ਪੂਰਾ ਕਰਨ ਵਿਚ ਪੂਰੀ ਦ੍ਰਿੜਤਾ ਨਾਲ ਲੱਗਾ ਹੋਇਆ ਹੈ ਅਤੇ ਸਾਡਾ ਪੂਰਾ ਸਹਿਯੋਗ ਰਹੇਗਾ। ਇਸ ਮੌਕੇ 148 ਵਿਅਕਤੀਆਂ ਨੇ ਅੱਖਾਂ ਦਾਨ ਕਰਨ ਲਈ ਫਾਰਮ ਭਰੇ। ਕੈਂਪ ਵਿਚ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਬੀਬੀ ਰਣਵੀਰ ਕੌਰ ਕਲੇਰ, ਪ੍ਰੋਫੈਸਰ ਸੁਖਵਿੰਦਰ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਲਾਲ ਬਾਂਕਾ, ਰਜਿੰਦਰ ਜੈਨ ਕਾਕਾ, ਡਾ: ਨਰਿੰਦਰ ਸਿੰਘ, ਕੈਪਟਨ ਨਰੇਸ਼ ਵਰਮਾ, ਕੌਂਸਲਰ ਸਤੀਸ਼ ਪੱਪੂ, ਡਾ: ਸ਼ਤੀਸ਼ ਸ਼ਰਮਾ, ਸੁਰਿੰਦਰ ਜੈਨ ਲੁਧਿਆਣਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਕ੍ਰਿਸ਼ਨ ਕੁਮਾਰ, ਟੋਨੀ ਵਰਮਾ, ਸਾਜਨ ਮਲੋਹਤਰਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਿਕਰਮਜੀਤ ਸਿੰਘ ਥਿੰਦ, ਮਨੀ ਗਰਗ, ਹੈਪੀ ਰਾਏ, ਅਜੀਤ ਸਿੰਘ ਠੁਕਰਾਲ, ਭਾਜਪਾ ਆਗੂ ਅਜੀਤ ਸਿੰਘ ਅਖਾੜਾ, ਹਰਜੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਭਸੀਨ, ਪ੍ਰਧਾਨ ਅਰੁਣ ਗਿੱਲ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਕੌਂਸਲਰ ਕੰਵਰਪਾਲ ਸਿੰਘ, ਡਾ: ਅੰਜੂ ਗੋਇਲ, ਧਰਮਿੰਦਰ ਸਿੰਘ ਚੀਮਨਾ, ਨਵੀਨ ਗੋਇਲ, ਸੋਨੂ ਮਲਹੋਤਰਾ, ਰਾਜਨ ਖੁਰਾਣਾ, ਸੋਨੀ ਮੱਕੜ, ਐਡਵੋਕੇਟ ਸੰਦੀਪ ਗੁਪਤਾ, ਮੇਸ਼ੀ ਸਹੋਤਾ, ਐਡਵੋਕੇਟ ਸੁਰਿੰਦਰਪਾਲ ਗਿੰਦਰਾ, ਵਿਜੇ ਅਰੋੜਾ, ਜਤਿੰਦਰ ਮਿੱਠੂ, ਰਾਕੇਸ਼ ਮੈਨੀ, ਲਾਲ ਚੰਦ ਸੋਨੂੰ, ਮਨੋਹਰ ਸਿੰਘ ਟੱਕਰ, ਕੰਵਲ ਕੱਕੜ, ਸੁਖਜਿੰਦਰ ਸਿੰਘ ਢਿੱਲੋਂ, ਰਾਜੀਵ ਗੁਪਤਾ, ਕਪਿਲ ਸ਼ਰਮਾ, ਲਾਕੇਸ਼ ਟੰਡਨ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਸਮੂਲੀਅਤ ਕਰਦਿਆਂ ਅਮਿਤ ਅਰੋੜਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

 

Ad Position 22
No active advertisement
ਪਿਛਲੀ ਖ਼ਬਰ ਹੰਬੜਾਂ ’ਚ ਮਾਵਾਂ-ਧੀਆਂ ਸਤਿਕਾਰ ਯੋਜਨਾ ਸੰਬੰਧੀ ਫਾਰਮ ਭਰੇ ਜਾਣ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਵਲੀਪੁਰ ਕਲਾਂ ਵਿਖੇ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ ’ਤੇ ਸੱਭਿਆਚਾਰਕ ਮੇਲਾ ਕਰਵਾਇਆ
Ad Position 24
No active advertisement