05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਹੰਬੜਾਂ ’ਚ ਮਾਵਾਂ-ਧੀਆਂ ਸਤਿਕਾਰ ਯੋਜਨਾ ਸੰਬੰਧੀ ਫਾਰਮ ਭਰੇ ਜਾਣ ਦੀ ਸ਼ੁਰੂਆਤ ਕਰਵਾਈ

Ad Position 21
No active advertisement
ਅਜੀਤ ਡੈਸਕ 19-06-2026

ਹੰਬੜਾਂ, 18 ਜੂਨ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਮੋਹਨ ਸਿੰਘ ਵਿਰਕ ਅਤੇ ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ ਵੱਲੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਹਲਕੇ ਦੇ ਪਿੰਡਾਂ ‘ਚ ਵੱਧ ਤੋਂ ਵੱਧ ਮਹਿਲਾਵਾਂ ਨੂੰ ਲਾਭ ਦੇਣ ਲਈ ਮਾਂਵਾ ਧੀਆਂ ਸਤਿਕਾਰ ਯੋਜਨਾਂ ਨਾਲ ਜੋੜੇ ਜਾਣ ਲਈ ਫਾਰਮ ਭਰੇ ਜਾ ਰਹੇ ਹਨ, ਜਿਸ ਤਹਿਤ ਹਲਕਾ ਗਿੱਲ ਦੇ ਅਹਿਮ ਪਿੰਡ ਗਿਣੇ ਜਾਂਦੇ ਹੰਬੜਾਂ ‘ਚ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਾਵਾਂ ਧੀਆਂ ਸਤਿਕਾਰ ਯੋਜਨਾਂ ਤਹਿਤ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਅਤੇ ਐੱਸ.ਸੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਹਰ ਮਹੀਨੇ ਦੇਣ ਲਈ ਫਾਰਮ ਭਰੇ ਜਾਣ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ‘ਤੇ ਉਨ੍ਹਾਂ ਕਹਿਾ ਕਿ ਪਿੰਡ ਵਾਸੀ ਮਹਿਲਾਵਾਂ ਵਿੱਚ ਫਾਰਮ ਭਰੇ ਜਾਣ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ ਤੇ ਲੋਕ ‘ਆਪ’ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਤੋਂ ਖੁਸ਼ ਨਜ਼ਰ ਆ ਰਹੇ ਹਨ। ਮੋਹਨ ਸਿੰਘ ਵਿਰਕ ਨੇ ਹੋਰ ਕਿਹਾ ਕਿ ‘ਆਪ’ ਸਰਕਾਰ ਨੇ ਹਰ ਵਰਗ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜਨ ‘ਚ ਮਿਸਾਲ ਕਾਇਮ ਕੀਤੀ ਹੈ ਤੇ ਲੋਕ ਮੁੜ ਦੂਸਰੀ ਵਾਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ । ਇਸ ਮੌਕੇ ਤੇ ਸਾਬਕਾ ਸਰਪੰਚ ਬਚਿੱਤਰ ਸਿੰਘ ਨੌਰਥ, ਸ਼ਮਸ਼ੇਰ ਸਿੰਘ ਗਿੱਲ, ਪੰਚ ਹਰਜਿੰਦਰ ਸਿੰਘ ਸਨੀ, ਰਜੇਸ਼ ਗੁਪਤਾ, ਬਲਵੀਰ ਸਿੰਘ, ਬਲਾਕ ਪ੍ਰਧਾਨ ਸੁਖਦੀਪ ਸਿੰਘ ਸੁੱਖਾ, ਸਾਬਕਾ ਪੰਚ ਰਣਜੀਤ ਸਿੰਘ ਚੀਮਾ, ਰਾਮ ਨਾਥ, ਕਿਰਨ, ਬੰਧਨਾ, ਜਸਵਿੰਦਰ ਕੌਰ ਕਲੇਰ ਅਤੇ ਤੇਜਿੰਦਰ ਕੌਰ ਵਿਰਕ ਆਦਿ ਸਮੇਤ ਹੋਰ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਜਗਰਾਉਂ ਵਿਖੇ ਅਗਲੀ ਖ਼ਬਰ ਜਗਰਾਉਂ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਵ: ਅਮਿਤ ਅਰੋੜਾ ਦੀ ਯਾਦ ’ਚ ਲਗਾਏ ਖ਼ੂਨਦਾਨ ਕੈਂਪ ’ਚ 365 ਯੂਨਿਟ ਖ਼ੂਨ ਇਕੱਤ...
Ad Position 24
No active advertisement