09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਹਾਂਰਾਸ਼ਟਰ ਸਰਕਾਰ ਵਲੋਂ ਸਿੱਖ ਗੁਰਦੁਆਰਾ ਐਕਟ ਨਾਲ ਛੇੜਛਾੜ ਚਿੰਤਾ ਦਾ ਵਿਸ਼ਾ-ਇਯਾਲੀ

Ad Position 21
No active advertisement
ਅਜੀਤ ਡੈਸਕ 25-06-2026


ਮੁੱਲਾਂਪੁਰ-ਦਾਖਾ, 24 ਜੂਨ (ਨਿਰਮਲ ਸਿੰਘ ਧਾਲੀਵਾਲ)- ਭਾਜਪਾ ਦੀ ਮਹਾਂਰਾਸ਼ਟਰ ਸਰਕਾਰ ਵਲੋਂ ਸਿੱਖ ਗੁਰਦੁਆਰਾ ਐਕਟ ਰੱਦ ਕਰ ਦੇਣ ਬਾਰੇ ਸਿੱਖ ਕੌਮ ’ਚ ਛਿੜੀ ਚਿੰਤਾ ਬਾਅਦ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂ, ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਨਵੇਂ ਐਕਟ ਬਾਰੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੇ ਪ੍ਰਬੰਧਕਾਂ ਨਾਲ ਵੀ ਸਲਾਹ ਮਸ਼ਵਰਾ ਨਾ ਕਰਨਾ ਮਹਾਂਰਾਸ਼ਟਰ ਸਰਕਾਰ ਦਾ ਗੁਰਦੁਆਰਾ ਪ੍ਰਬੰਧਾਂ ’ਚ ਸਰਕਾਰੀ ਸਿੱਧਾ ਪ੍ਰਭਾਵ ਸਹਿਣ ਵਾਲਾ ਨਹੀਂ। ਮਨਪ੍ਰੀਤ ਸਿੰਘ ਇਯਾਲੀ ਕਿ ਸਾਲ 1956 ਵਿਚ ਬਣੇ ‘ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ’ ਨਾਲ ਛੇੜਛਾੜ ਸਿੱਖ ਸੰਸਥਾਵਾਂ ਨੂੰ ਕਮਜੋਰ ਕਰਨ ਲਈ ਭਾਜਪਾ ਦੀ ਕੋਝੀ ਚਾਲ ਹੈ। ਇਯਾਲੀ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਦੇ ਮੰਤਰੀ ਮੰਡਲ ਵਲੋਂ ਇਹ ਕਹਿਣਾ ਕਿ ਕਾਨੂੰਨ ਪੁਰਾਣਾ ਹੋ ਗਿਆ, ਅਜਿਹੇ ਵਿਚ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਇ ਮਸ਼ਵਰਾ ਲਾਜ਼ਮੀ ਸੀ, ਅਜਿਹਾ ਕਿਉਂ ਨਹੀਂ ਹੋਇਆ! ਉਨ੍ਹਾਂ ਕਿਹਾ ਕਿ ਮਰਿਆਦਾ ਜਾਂ ਪ੍ਰਬੰਧ ਵਿਚ ਕੋਈ ਵੀ ਤਬਦੀਲੀ ਸਿੱਖ ਚਿੰਤਕਾਂ ਜਾਂ ਸਿੱਖ ਸੰਸਥਾਵਾਂ ਦੀ ਰਾਇ ਬਿਨਾਂ ਸਹਿਣਯੋਗ ਨਹੀਂ।

Ad Position 22
No active advertisement
ਪਿਛਲੀ ਖ਼ਬਰ ਮਾਮਲਾ ਬਿਆਨੇ ਬਾਅਦ ਖ਼ਰੀਦਦਾਰ ਵਲੋਂ ਮਕਾਨ ’ਤੇ ਕਬਜ਼ਾ ਕਰਨ ਦਾ<br> ਪਿੰਡ ਜੌਹਲਾਂ ਦੇ ਐਨ. ਆਰ. ਆਈ ਬਜ਼ੁਰਗ ਜੋੜੇ ਵਲੋਂ ਪ... ਅਗਲੀ ਖ਼ਬਰ ਚੋਰੀ ਦੀ ਸਕੂਟਰੀ ਤੇ ਕੈਪਸੂਲਾਂ ਸਮੇਤ ਦੋ ਗ੍ਰਿਫ਼ਤਾਰ
Ad Position 24