09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਾਮਲਾ ਬਿਆਨੇ ਬਾਅਦ ਖ਼ਰੀਦਦਾਰ ਵਲੋਂ ਮਕਾਨ ’ਤੇ ਕਬਜ਼ਾ ਕਰਨ ਦਾ<br> ਪਿੰਡ ਜੌਹਲਾਂ ਦੇ ਐਨ. ਆਰ. ਆਈ ਬਜ਼ੁਰਗ ਜੋੜੇ ਵਲੋਂ ਪਿੰਡ ਦੇ ਹੀ ਵਿਅਕਤੀ ’ਤੇ ਲਗਾਏ ਮਕਾਨ ਹੜੱਪਣ ਦੇ ਕਥਿਤ ਦੋਸ਼

Ad Position 21
No active advertisement
ਅਜੀਤ ਡੈਸਕ 25-06-2026

ਰਾਏਕੋਟ, 24 ਜੂਨ (ਬਲਵਿੰਦਰ ਸਿੰਘ ਲਿੱਤਰ)-ਮਾਇਆ ਦੇ ਲੋਭ-ਲਾਲਚ ਨੇ ਪੇਂਡੂ ਭਾਈਚਾਰਕ ਸ਼ਾਂਝ ਅਤੇ ਆਪਸੀ ਮਿਲਵਰਤਨ ’ਚ ਜਿੱਥੇ ਕੁੜੱਤਣ ਪੈਦਾ ਹੋ ਰਹੀ ਹੈ, ਉੱਥੇ ਹੀ ਪਿਛਲੇ ਸਮਿਆਂ ਤੋਂ ਚੱਲੇ ਆ ਰਹੇ ਲੈਣ-ਦੇਣ ਕਰਨ ਅਤੇ ਖ਼ਰੀਦ-ਫਰੋਖ਼ਤ ਸਮੇਂ ਕੀਤੇ ਜਾਂਦੇ ਵਾਅਦਿਆਂ ਤੇ ਦਾਅਵਿਆਂ ’ਚ ਵੀ ਖਟਾਸ ਪੈਦਾ ਹੋਣ ਲੱਗ ਪਈ ਹੈ। ਜਿਸ ਕਰਕੇ ਆਉਣ ਵਾਲੇ ਸਮਿਆਂ ’ਚ ਪੁਰਾਤਨ ਪੇਂਡੂ ਭਾਈਚਾਰਕ ਸ਼ਾਂਝ ਲਈ ਖ਼ਤਰਾ ਮੰਡਰਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਉਣ ਵਾਲੀ ਨੌਜਵਾਨ ਪੀੜ੍ਹ੍ਹੀ ’ਤੇ ਪਵੇਗਾ। ਅਜਿਹਾ ਹੀ ਇੱਕ ਮਾਮਲਾ ਪਿੰਡ ਜੌਹਲਾਂ ਦੇ ਐੱਨ.ਆਰ.ਆਈ ਬਜ਼ੁਰਗ ਜੋੜੇ ਨਾਲ ਵਾਪਰਿਆ ਹੈ। ਜਿਸ ਦੇ ਸਬੰਧ ’ਚ ਪ੍ਰੀਤਮ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਜੌਹਲਾਂ ਨੇ ਦੱਸਿਆ ਕਿ ਉਹ ਅਮਰੀਕਾ ਦਾ ਸਿਟੀਜ਼ਨ ਹੈ, ਜਿਸਦਾ ਪਿੰਡ ਵਿਚਲਾ ਜੱਦੀ ਮਕਾਨ ਜੋ ਉਸਦੀ ਪਤਨੀ ਪਰਮਜੀਤ ਦੇ ਨਾਮ ਦਰਜ ਹੈ। ਜਿਸ ਦੌਰਾਨ ਉਨ੍ਹਾਂ ਵਲੋਂ ਪਿਛਲੇ ਦਿਨੀਂ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨੂੰ ਦਿੰਤੀ ਦਰਖ਼ਾਸਤ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਉਸ ਦਾ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਹ ਕੁਝ ਸਮਾਂ ਪਹਿਲਾਂ ਇੰਡੀਆ ਆਏ ਸਨ, ਉਨ੍ਹਾਂ ਦਾ 04 ਫਰਵਰੀ 2026 ਨੂੰ ਆਪਣੇ ਜ਼ੱਦੀ ਮਕਾਨ 12 ਵਿਸਵੇ ਦਾ ਪਿੰਡ ਦੇ ਇਕ ਵਿਅਕਤੀ ਕਮਲਜੀਤ ਸਿੰਘ ਗਰੇਵਾਲ ਨਾਲ ਕੀਮਤ 20 ਲੱਖ ਰੁਪਏ ਸੌਦਾ ਬੈਅ ਨਿਸ਼ਚਿਤ ਹੋਇਆ ਸੀ। ਜਿਸ ਦੌਰਾਨ ਉਕਤ ਵਿਅਕਤੀ ਵਲੋਂ 5 ਲੱਖ ਰੁਪਏ ਬਤੌਰ ਪੇਸ਼ਗੀ ਬਿਆਨਾ ਦਿੱਤਾ ਗਿਆ। ਉਸ ਸਮੇਂ ਕਮਲਜੀਤ ਸਿੰਘ ਗਰੇਵਾਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਮੈਂ ਬਾਕੀ ਦੀ ਰਹਿੰਦੀ ਰਕਮ ਦੇ ਕੇ ਰਜਿਸਟਰੀ ਕਰਵਾਉਣ ਦਾ ਪਾਬੰਦ ਹੋਵੇਗਾ। ਜਿਸ ਦੀ ਸਾਡਾ ਵਲੋਂ ਹੱਥ ਲਿਖ਼ਤ ਗਵਾਹ ਨੰਬਰਦਾਰ ਸੇਵਾ ਸਿੰਘ ਦੀ ਹਾਜ਼ਰੀ ਵਿਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ 5 ਲੱਖ ਬਿਆਨੇ ਵਾਲੀ ਰਕਮ ਦੇਣ ਦੇ ਬਾਅਦ ਬਿਨ੍ਹਾਂ ਰਜਿਸਟਰੀ ਕਰਵਾਏ ਮੇਰੇ ਮਕਾਨ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ। ਉਨ੍ਹਾਂ ਦੱਸਿਆ ਕਿ ਕਮਲਜੀਤ ਸਿੰਘ ਗਰੇਵਾਲ ਵਲੋਂ ਬਾਕੀ ਰਹਿੰਦੇ 15 ਲੱਖ ਰੁਪਏ ਦੇਣ ਤੋਂ ਆਨਾ-ਕਾਨੀ ਕੀਤੀ ਜਾ ਰਹੀ ਹੈ, ਜਿਸ ਕਰਕੇ ਉਕਤ ਵਿਅਕਤੀ ਨੇ ਮੇਰੇ ਮਕਾਨ ਨੂੰ ਹੜੱਪ ਲਿਆ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਇਨਸਾਫ਼ ਦੀ ਗੁਹਾਰ ਲਗਾਉਂਦਿਆ ਆਖਿਆ ਕਿ ਜਦੋਂ ਅਸੀਂ ਉਸਨੂੰ ਮਕਾਨ ਖ਼ਾਲੀ ਕਰਨ ਲਈ ਦਬਾਅ ਬਣਾ ਰਹੇ ਹਾਂ ਤਾਂ ਉਸ ਵਲੋਂ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ ਪੰਜਾਬ ਸਮੇਤ ਐੱਨ.ਆਰ.ਆਈ ਵਿਭਾਗ ਪੰਜਾਬ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਉਨ੍ਹਾਂ ਦੇ ਹੜੱਪੇ ਮਕਾਨ ਨੂੰ ਵਾਪਿਸ ਕਰਵਾਇਆ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਕਮਲਜੀਤ ਸਿੰਘ ਗਰੇਵਾਲ ਨੂੰ ਸਮਝਿਆ ਜਾਵੇਗਾ।
ਕੀ ਕਹਿਣਾ ਹੈ ਮਕਾਨ ਖ਼ਰੀਦਣ ਵਾਲੇ ਦਾ
ਜਦੋਂ ਇਸ ਮਾਮਲੇ ਸਬੰਧੀ ਖਰੀਦਦਾਰ ਕਮਲਜੀਤ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਸ ਵਲੋਂ ਇਹ ਮਕਾਨ ਖਰੀਦਿਆ ਗਿਆ ਸੀ ਅਤੇ ਸਾਰੀ ਰਹਿੰਦੀ ਰਕਮ ਉਕਤ ਪਰਿਵਾਰ ਨੂੰ ਦੇ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦੀ ਸੂਬਾ ਪੱਧਰੀ ਮਹਾਂ-ਮੀਟਿੰਗ ਮੋਹਾਲੀ ’ਚ 28 ਨੂੰ-ਜ਼ਿਲ੍ਹਾ ਪ੍ਰਧਾਨ ਲਹਿਲ ਅਗਲੀ ਖ਼ਬਰ ਮਹਾਂਰਾਸ਼ਟਰ ਸਰਕਾਰ ਵਲੋਂ ਸਿੱਖ ਗੁਰਦੁਆਰਾ ਐਕਟ ਨਾਲ ਛੇੜਛਾੜ ਚਿੰਤਾ ਦਾ ਵਿਸ਼ਾ-ਇਯਾਲੀ
Ad Position 24