09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸੇਵਾ ਕੇਂਦਰ ਮੁਲਾਜ਼ਮਾਂ ਦੀ ਸੂਬਾ ਪੱਧਰੀ ਮਹਾਂ-ਮੀਟਿੰਗ ਮੋਹਾਲੀ ’ਚ 28 ਨੂੰ-ਜ਼ਿਲ੍ਹਾ ਪ੍ਰਧਾਨ ਲਹਿਲ

Ad Position 21
No active advertisement
ਅਜੀਤ ਡੈਸਕ 25-06-2026

ਮੁੱਲਾਂਪੁਰ-ਦਾਖਾ, 24 ਜੂਨ (ਨਿਰਮਲ ਸਿੰਘ ਧਾਲੀਵਾਲ)-ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਨਿੱਜੀ ਕੰਪਨੀ ਰਾਹੀਂ ਤਾਇਨਾਤ ਸੁਰੱਖਿਆ ਕਰਮੀਆਂ (ਸਕਿਊਰਿਟੀ ਗਾਰਡਾਂ) ਦੀ ਰੁਕੀ ਤਨਖਾਹ, ਸੇਵਾ ਕੇਂਦਰ ਮੁਲਾਜ਼ਮ, ਡਾਟਾ ਐਂਟਰੀ ਆਪਰੇਟਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਮੀਟਿੰਗ 28 ਜੂਨ ਨੂੰ ਮੋਹਾਲੀ ਦੇ ਮੁਲਾਜ਼ਮ ਭਵਨ ਸੈਕਟਰ 6 ਵਿਖੇ ਸਵੇਰ 10:30 ਵਜੇ ਹੋਵੇਗੀ, ਇਹ ਜਾਣਕਾਰੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਲਹਿਲ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੋਹਾਲੀ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ, ਟ੍ਰੇਡ ਯੂਨੀਅਨ ਆਗੂ ਨਿਰਮਲ ਸਿੰਘ ਧਾਲੀਵਾਲ, ਬੰਤ ਸਿੰਘ ਬਰਾੜ, ਵਿਨੋਦ ਚੁੱਘ ਸਾਥੀਆਂ ਨੂੰ ਸੰਬੋਧਨ ਕਰਨਗੇ। ਲਹਿਲ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮੁੱਦਾ ਨਿੱਜੀ ਕੰਪਨੀ ਵਲੋਂ ਗਾਰਡਾਂ ਦੀ ਪਿਛਲੇ 3 ਮਹੀਨਿਆਂ ਤੋਂ ਰੁਕੀ ਤਨਖਾਹ ਹੈ, ਦਿਨ-ਰਾਤ ਡਿਊਟੀ ਕਰ ਰਹੇ ਸੁਰੱਖਿਆ ਕਰਮੀਆਂ ਨੂੰ ਕੰਪਨੀ ਵਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਤਨਖਾਹ ਅਦਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ’ਚ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ, ਪਰ ਸਟਾਫ਼ ਘੱਟ ਅਤੇ ਤਨਖਾਹਾਂ ਲੇਟ ਦੇਣ ਦਾ ਰੁਝਾਨ ਆਮ ਹੋ ਗਿਆ ਹੈ। ਨਿੱਜੀ ਕੰਪਨੀਆਂ ਮਜ਼ਦੂਰ ਕਾਨੂੰਨਾਂ ਦੀ ਉਲੰਘਣਾ ਕਰ ਰਹੀਆਂ ਹਨ। ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਕੰਪਨੀ ਨੇ 7 ਦਿਨਾਂ ਅੰਦਰ ਗਾਰਡਾਂ ਦੀ ਬਕਾਇਆ ਤਨਖਾਹ ਅਦਾ ਨਾ ਕੀਤੀ ਤਾਂ ਸੂਬਾ ਭਰ ਦੇ ਸੇਵਾ ਕੇਂਦਰਾਂ ’ਚ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਜਾਵੇਗਾ, ਮੁਲਾਜ਼ਮ ਮਜਬੂਰਨ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਜਗਰਾਉਂ ’ਚ ਦੋ ਪਹੀਆ ਵਾਹਨ ਦੀਆਂ ਦੁਕਾਨਾਂ ਕੱਲ੍ਹ ਤੋਂ ਤਿੰਨ ਦਿਨਾਂ ਲਈ ਬੰਦ ਰਹਿਣਗੀਆਂ ਅਗਲੀ ਖ਼ਬਰ ਮਾਮਲਾ ਬਿਆਨੇ ਬਾਅਦ ਖ਼ਰੀਦਦਾਰ ਵਲੋਂ ਮਕਾਨ ’ਤੇ ਕਬਜ਼ਾ ਕਰਨ ਦਾ<br> ਪਿੰਡ ਜੌਹਲਾਂ ਦੇ ਐਨ. ਆਰ. ਆਈ ਬਜ਼ੁਰਗ ਜੋੜੇ ਵਲੋਂ ਪ...
Ad Position 24