14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਐੱਸ.ਆਰ. ਕਲੇਰ ਤੇ ਭਾਈ ਗਰੇਵਾਲ ਵਲੋਂ ਮਾਣੂੰਕੇ ਵਿਖੇ ਭਗਵੰਤ ਮਾਨ ਖ਼ਿਲਾਫ਼ ਬੈਨਰ ਤੇ ਪੋਸਟਰ ਮੁਹਿੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 26-06-2026
ਹਠੂਰ, 25 ਜੂਨ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੁੂ ਦੋਖੀ ਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਵਲੋਂ ਸਿੱਖ ਸੰਗਤਾਂ ਨੂੰ ਇਸ ਪ੍ਰਤੀ ਸੁਚੇਤ ਕਰਨ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਜੌੜੀਆਂ ਸਾਹਿਬ ਪਿੰਡ ਮਾਣੂੰਕੇ ਤੋਂ ਪੰਜ ਸਿੰਘ ਸਾਹਿਬਾਨਾਂ ਦੇ ਆਦੇਸ਼ ’ਤੇ ਬੈਨਰ ਅਤੇ ਪੋਸਟਰ ਕੰਧਾਂ ’ਤੇ ਲਾਉਣ ਦੀ ਮੁਹਿੰਮ ਸ਼ੂਰੂ ਕੀਤੀ ਗਈ। ਮੁਹਿੰਮ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਐੱਸ.ਆਰ ਕਲੇਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਰਕਲ ਜਥੇਦਾਰ ਪ੍ਰਮਿੰਦਰ ਸਿੰਘ ਚੀਮਾ, ਸ਼ਿਵਰਾਜ ਸਿੰਘ ਕਲੇਰ ਸਰਕਲ ਜਥੇਦਾਰ, ਹਰਦੀਪ ਸਿੰਘ ਸੰਧੂ ਸੀਨੀਅਰ ਆਗੂ, ਪ੍ਰਮਿੰਦਰ ਸਿੰਘ ਕੰਬੋ ਪ੍ਰਧਾਨ ਬੀ.ਸੀ. ਵਿੰਗ ਜਗਰਾਉਂ, ਰੇਸ਼ਮ ਸਿੰਘ ਮਾਣੂੰਕੇ ਪ੍ਰਧਾਨ ਐੱਸ.ਸੀ. ਵਿੰਗ ਜਗਰਾਉਂ ਵੀ ਉੱਚੇਚੇ ਤੌਰ ’ਤੇ ਮੌਜੂਦਾ ਸਨ। ਇਸ ਮੌਕੇ ਭਾਈ ਗਰੇਵਾਲ ਨੇ ਕਿਹਾ ਕਿ ਇਹ ਕਿਸੇ ਰਾਜਸੀ ਪਾਰਟੀ ਦਾ ਮਸਲਾ ਨਹੀਂ ਸਗੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਉਹ ਮੁੱਦਾ ਹੈ ਜੋ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਝੂਠ ਬੋਲ ਕੇ ਇਸ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਐੱਸ.ਆਰ. ਕਲੇਰ ਨੇ ਕਿਹਾ ਕਿ ਕੋਈ ਵਿਅਕਤੀ ਭਾਵੇਂ ਕਿੰਨੇ ਵੀ ਉੱਚ ਅਹੁਦੇ ’ਤੇ ਹੋਵੇ ਪਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ਼ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਰ ਰਿਹਾ ਹੈ ਉਹ ਸਿੱਧਾ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ਼ ਕਰਨਾ ਹੈ ਅਤੇ ਗੁਰੂ ਦੋਖੀ ਤੇ ਪੰਥ ਵਿਰੋਧੀ ਗਤੀਵਿਧੀਆਂ ਹਨ ਜਿਸ ਨੂੰ ਸਿੱਖ ਸੰਗਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਇਸ ਮੌਕੇ ਸਰਵੇਸ਼ ਕੁਮਾਰ ਗੁਡਗੋ, ਜਸਪ੍ਰੀਤ ਸਿੰਘ ਲੱਖਾ ਪ੍ਰਧਾਨ ਯੂਥ ਹਲਕਾ ਜਗਰਾਉਂ, ਸੰਦੀਪ ਸਿੰਘ ਮੱਲ੍ਹਾ, ਅਵਤਾਰ ਸਿੰਘ, ਹਰਦੀਪ ਸਿੰਘ ਹੈਰੀ, ਹਰਮਨਜੀਤ ਸਿੰਘ, ਜਗਤਾਰ ਸਿੰਘ ਸੁੱਖਾ, ਰੇਸ਼ਮ ਸਿੰਘ, ਜੁਗਿੰਦਰ ਸਿੰਘ ਲਾਲੀ, ਅਵਤਾਰ ਸਿੰਘ ਭੋਲਾ, ਗ੍ਰੰਥੀ ਗੁਰਦੀਪ ਸਿੰਘ, ਗਿਆਨੀ ਜਸਵੀਰ ਸਿੰਘ, ਹਰਦੀਪ ਸਿੰਘ ਦੀਪ, ਭਾਈ ਅੰਮ੍ਰਿਪਾਲ ਸਿੰਘ ਨਹਿੰਗ, ਯਾਦਬਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2027 ’ਚ ਪਾਇਲ ਤੋਂ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦੇ ਚਾਹਵਾਨ ਚਿਹਰੇ ਲੱਗੇ ਜੋਰ ਅਜ਼ਮਾਈ ਕਰਨ ਅਗਲੀ ਖ਼ਬਰ ਭੂਰੀ ਵਾਲੇ ਗੁਰਗੱਦੀ ਪਰੰਪਰਾ ਵਲੋਂ ਨਿਰਜਲਾ ਇਕਾਦਸ਼ੀ ਮੌਕੇ ਮੰਡੀ ਮੁੱਲਾਂਪੁਰ ’ਚ ਠੰਢੇ-ਮਿੱਠੇ ਜਲ ਦੀ ਛਬੀਲ
Ad Position 24