ਹਠੂਰ, 26 ਜੂਨ (ਜਸਵਿੰਦਰ ਸਿੰਘ ਛਿੰਦਾ)- ਸਿੰਘ ਸਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਦੀਆਂ ਯਾਦਾਂ ’ਚ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ ’ਚ ਸ਼ਾਮਿਲ ਹੋ ਕੇ ਸੰਗਤਾਂ ਆਪਣਾ ਜੀਵਨ ਸਵਾਰ ਸਕਦੀਆਂ ਹਨ। ਇਨਹ ਪ੍ਰਗਟਾਵਾ 96 ਕਰੋੜੀ ਬੁੱਢਾ ਦਲ ਨਹਿੰਗ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਨੇ ਪਿੰਡ ਦੇਹੜਕਾ ਵਿਖੇ ਸ਼ਹੀਦ ਬਾਬਾ ਹਾਕਮ ਸਿੰਘ ਦੀ ਬਰਸੀ ਨੂੰ ਸਮਰਪਿਤ ਗੁਰਦੁਆਰਾ ਅੰਗੀਠਾ ਸਾਹਿਬ ਚੱਲ ਰਹੇ 5 ਰੋਜ਼ਾ ਧਾਰਮਿਕ ਸਮਾਗਮਾਂ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰੀਆਂ ਭਰਦਿਆਂ ਕੀਤਾ। ਇਸ ਤੋਂ ਪਹਿਲਾਂ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜੱਥੇ ਸਮੇਤ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਬਾਬਾ ਬਲਵੀਰ ਸਿੰਘ ਨੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨਾਲ ਵਿਚਾਰਾਂ ਕੀਤੀਆਂ। ਇਸ ਉਪਰੰਤ ਉਹ ਬੁੱਢਾ ਦਲ ਦੀ ਸਾਉਣੀ ਦੇ ਗੁਰਦੁਆਰਾ ਬਾਬਾ ਫਤਹਿ ਸਿੰਘ ਵਿਖੇ ਵੀ ਨਤਮਸਤਕ ਹੋਏ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਲਛਮਣ ਸਿੰਘ ਖਹਿਰਾ ਨਾਲ ਵਿਚਾਰਾਂ ਕੀਤੀਆਂ। ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਹਿਲੀ ਲੜੀ ਦੇ ਭੋਗ ਪੈਣ ਉਪਰੰਤ ਦੂਜੀ ਲੜੀ ਦੇ ਅਖੰਡ ਪਾਠ ਆਰੰਭ ਹੋ ਗਏ ਹਨ ਅਤੇ ਭਲਕੇ 27 ਜੂਨ ਰਾਤ ਦੇ ਦੀਵਾਨਾਂ ’ਚ ਪੰਥ ਪ੍ਰਸਿੱਧ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਦਾ ਜੱਥਾ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ ਅਤੇ ਸਮਾਪਤੀ ਮੌਕੇ ਬਾਬਾ ਰਵਿੰਦਰ ਸਿੰਘ ਜੌਨੀ ਕੀਰਤਨ ਦੁਆਰਾ ਹਾਜ਼ਰੀ ਭਰਨਗੇ। ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਗਿਆਨੀ ਭਜਨ ਸਿੰਘ, ਜਸਵਿੰਦਰ ਸਿੰਘ ਲਾਡੀ, ਸੰਦੀਪ ਸਿੰਘ ਮੱਲ੍ਹਾ, ਗੁਰਦੇਵ ਸਿੰਘ ਤਲਵੰਡੀ ਮੱਲੀਆਂ, ਚਰਨਜੀਤ ਸਿੰਘ ਜਗਰਾਉਂ, ਬਾਬਾ ਮਿਹਰ ਸਿੰਘ ਧਰਮਕੋਟ, ਸਰਬਜੀਤ ਸਿੰਘ ਜੀਤ ਖਹਿਰਾ ਸਾਬਕਾ ਪ੍ਰਧਾਨ ਕੋਆਪ੍ਰਟਿਵ ਸੁਸਾਇਟੀ ਦੇਹੜਕਾ, ਅਜੈਬ ਸਿੰਘ ਢੁੱਡੀਕੇ, ਸਮਸ਼ੇਰ ਸਿੰਘ ਲੁਧਿਆਣਾ, ਰਾਜਦੀਪ ਸਿੰਘ ਲੱਖਾ, ਕੁਲਵਿੰਦਰ ਸਿੰਘ ਲੁਧਿਆਣਾ, ਬਲਵੀਰ ਸਿੰਘ ਤਲਵੰਡੀ ਮੱਲੀਆਂ, ਧੰਨਾ ਸਿੰਘ ਘੱੱਲ ਖੁਰਦ, ਕੁੰਢਾ ਸਿੰਘ ਸੀਲੋਆਣੀ, ਸੁਖਜੀਤ ਸਿੰਘ ਸਵੱਦੀ, ਜਗਦੀਸ਼ ਸਿੰਘ ਨਿੱਕਾ, ਭਗਵੰਤ ਸਿੰਘ ਸੌਂਦ, ਬਲਵੀਰ ਸਿੰਘ ਸਿੱਧੂ, ਮਨਜੀਤ ਸਿੰਘ ਮਾਣਾ, ਬਲਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਲਾਲਾ, ਮਾਤਾ ਮਨਜੀਤ ਕੌਰ, ਜਸਪ੍ਰੀਤ ਸਿੰਘ ਚਕਰ, ਪਰਦੀਪ ਸਿੰਘ ਰਾਜੂ, ਗੁਰਮੀਤ ਸਿੰਘ ਗੀਤਾ, ਮੱਘਰ ਸਿੰਘ ਵਿੱਕੀ, ਇੰਦਰਪ੍ਰੀਤ ਸਿੰਘ ਬਾਲੀ, ਬੂਟਾ ਸਿੰਘ ਧਾਲੀਵਾਲ, ਗੁਰਦੀਪ ਸਿੰਘ ਫੌਜੀ, ਹਰਨੇਕ ਸਿੰਘ ਨੇਕੀ, ਸੁੱਖਾ ਸਿੰਘ ਆਦਿ ਹਾਜ਼ਰ ਸਨ।