01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਲਾਲ ਲਕੀਰ ਦੇ ਮਾਲਕੀ ਹੱਕ ਲੈਣ ਲਈ ਪੇਂਡੂ ਮਜ਼ਦੂਰ ਯੂਨੀਅਨ ਨੇ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 27-06-2026
ਜਗਰਾਉਂ, 26 ਜੂਨ (ਗੁਰਦੀਪ ਸਿੰਘ ਮਲਕ)-ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਵੱਸਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ ‘ਮੇਰਾ ਘਰ ਮੇਰੇ ਨਾਂਅ’ ਤਹਿਤ ਚਲਾਈ ਸਕੀਮ ਦੀ ਢਿੱਲੀ ਕਾਰਗੁਜ਼ਾਰੀ ਅਤੇ ਦਲਿਤ ਮਜ਼ਦੂਰ ਪਰਿਵਾਰਾਂ ਨੂੰ ਅੱਖੋਂ ਪਰੋਖੇ ਕਰਨ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵਫ਼ਦ ਨਾਇਬ ਤਹਿਸੀਲਦਾਰ ਨੂੰ ਮਿਲਿਆ, ਜਿਸ ਵਿੱਚ ਦਲਿਤ ਮਜ਼ਦੂਰ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਬੰਧੀ ਜਥੇਬੰਦੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਜਿੱਥੇ ਲਾਲ ਲਕੀਰ ਅੰਦਰ ਵੱਸਦੇ ਲੋਕ, ਅੱਜ ਵੀ ਮਾਲਕੀ ਹੱਕਾਂ ਤੋਂ ਵਾਂਝੇ ਹਨ ਉੱਥੇ ਇਸ ਸਕੀਮ ਨੂੰ ਲਾਗੂ ਕਰਕੇ ਲਾਲ ਲਕੀਰ ਦੇ ਮਾਲਕੀ ਹੱਕ ਦੇਣ ਵਾਲੇ ਅਧਿਕਾਰੀ ਲਾਲ ਲਕੀਰ ਅੰਦਰ ਵੱਸਦੇ ਦਲਿਤ ਤੇ ਮਜ਼ਦੂਰ ਪਰਿਵਾਰਾਂ ਨੂੰ ਵਿਤਕਰੇਬਾਜ਼ੀ ਤਹਿਤ ਅੱਖੋਂ ਪਰੋਖੇ ਕਰ ਰਹੇ ਹਨ। ਇਸ ਸਬੰਧੀ ਪਿੰਡ ਸਿੱਧਵਾਂ ਕਲਾਂ ਦੇ ਕੁਲਵੰਤ ਸਿੰਘ ਸੋਨੀ, ਹਾਕਮ ਸਿੰਘ, ਮੇਜ਼ਰ ਸਿੰਘ ਅਤੇ ਜਸਵੀਰ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਸਿੱਧਵਾਂ ਕਲਾਂ ਵਿਖੇ ਭਾਵੇਂ ਡਰੋਨ ਰਾਹੀਂ ਫੋਟੋ ਖਿੱਚ ਕੇ ਪਿੰਡ ਵਾਸੀਆਂ ਨੂੰ ਲਾਲ ਲਕੀਰ ਦੇ ਮਾਲਕੀ ਹੱਕ ਦੇ ਦਿੱਤੇ ਗਏ ਹਨ ਪਰ ਇਹ ਸਰਕਾਰ ਦਾ ਡਰੋਨ ਦਲਿਤ ਤੇ ਮਜ਼ਦੂਰ ਬਸਤੀ ਉੱਪਰ ਨਹੀਂ ਉਡਿਆ। ਜਿਸ ਕਰਕੇ ਗਰੀਬ ਦਲਿਤ ਤੇ ਮਜ਼ਦੂਰ ਪਰਿਵਾਰ ਲਾਲ ਲਕੀਰ ਦੇ ਮਾਲਕੀ ਹੱਕ ਤੋਂ ਅਜੇ ਤੱਕ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਸੰਨ 2024 ਵਿੱਚ ‘ਲਾਲ ਲਕੀਰ ਦੇ ਮਾਲਕੀ ਹੱਕ’ ਦੇਣ ਲਈ ਪਿੰਡ ਸਿੱਧਵਾਂ ਕਲਾਂ ਵਿਖੇ ਤਾਇਨਾਤ ਪਟਵਾਰੀ ਵੱਲੋਂ ਅਧਾਰ ਕਾਰਡ ਜਮ੍ਹਾਂ ਕਰਵਾਏ ਗਏ ਪਰ ਇਸ ਸਮੇਂ ਦਲਿਤ ਬਸਤੀ ਵਿੱਚ ਵਸਦੇ ਮਜ਼ਦੂਰ ਪਰਿਵਾਰਾਂ ਨੂੰ ਇਸ ਪ੍ਰਕਿਰਿਆ ਵਿੱਚ ਲੈਣ ਤੋਂ ਅੱਖੋਂ ਪਰੋਖੇ ਕਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਲਾਲ ਲਕੀਰ ਅੰਦਰ ਵੱਸਦੇ ਦਲਿਤ ਤੇ ਮਜ਼ਦੂਰ ਪਰਿਵਾਰਾਂ ਦੇ ਅਧਾਰ ਕਾਰਡ ਲੈਕੇ ਫੌਰੀ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਵਫ਼ਦ ਤੋਂ ਮੰਗ ਪੱਤਰ ਲੈਣ ਆਏ ਨਾਇਬ ਤਹਿਸੀਲਦਾਰ ਵੱਲੋਂ ਤਰੁੰਤ ਪਟਵਾਰੀ ਨੂੰ ਬੁਲਾ ਕੇ ਨਿਰਦੇਸ਼ ਦਿੱਤਾ ਗਿਆ ਕਿ ਇਸ ਕਾਰਵਾਈ ਨੂੰ ਜਲਦੀ ਤੋਂ ਜਲਦੀ ਅਮਲ ਵਿੱਚ ਲਿਆ ਕੇ ਲਾਲ ਲਕੀਰ ਦੇ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਰਾ ਸਿੰਘ, ਪ੍ਰਿਤਪਾਲ ਸਿੰਘ, ਪ੍ਰੀਤਮ ਸਿੰਘ, ਰਮਨਦੀਪ ਕੌਰ, ਗੋਗੀ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਮੋਹਣੀ ਕੌਰ, ਭਜਨ ਸਿੰਘ, ਛਿੰਦਰ ਸਿੰਘ ਆਦਿ ਮਜ਼ਦੂਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਬਾਬਾ ਬਲਵੀਰ ਸਿੰਘ ਉੱਚੇਚੇ ਤੌਰ ’ਤੇ ਸ਼ਹੀਦ ਬਾਬਾ ਹਾਕਮ ਸਿੰਘ ਦੇ ਅਸਥਾਨ ’ਤੇ ਪੁੱਜੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੰਜ ਮੈਂਬਰੀ ਕਮੇਟੀ ਵਲੋਂ ਸੰਤ ਸਮਾਜ ਨਾਲ ਮੁਲਾਕਾਤ
Ad Position 24
No active advertisement