09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਡਾ. ਹਰਿੰਦਰ ਸਿੰਘ ਸੂਦ ਨੇ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 03-07-2026
ਭੂੰਦੜੀ, 2 ਜੁਲਾਈ (ਕੁਲਦੀਪ ਸਿੰਘ ਮਾਨ): ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਹਰਿੰਦਰ ਸਿੰਘ ਸੂਦ ਨੇ ਅੱਜ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਸੀਨੀਅਰ ਮੈਡੀਕਲ ਅਫਸਰ (ਐੱਸ.ਐੱਮ.ਓ.) ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਹਸਪਤਾਲ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਬੁੱਕਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਡਾ. ਹਰਿੰਦਰ ਸਿੰਘ ਸੂਦ ਨੇ ਕਿਹਾ ਕਿ ਉਹ ਆਪਣੀ ਸਮੁੱਚੀ ਟੀਮ ਨਾਲ ਮਿਲ ਕੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਉੱਚ ਪੱਧਰੀ ਅਤੇ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਹਰ ਮਰੀਜ਼ ਦੀਆਂ ਲੋੜਾਂ ਅਤੇ ਸਮੱਸਿਆਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਾ. ਸਰਵਪ੍ਰੀਤ ਮੱਲੀ (ਮੈਡੀਕਲ ਅਫ਼ਸਰ), ਡਾ. ਹਰਪ੍ਰੀਤ ਸਿੰਘ, ਮਨਪ੍ਰੀਤ ਰਾਣੀ (ਨਰਸਿੰਗ ਸਿਸਟਰ), ਹਰਪਾਲ ਕੌਰ ਸਿੱਧੂ (ਨਰਸਿੰਗ ਸਿਸਟਰ), ਕੁਲਦੀਪ ਕੌਰ (ਸਟਾਫ ਨਰਸ), ਮਨਜਿੰਦਰ ਕੌਰ, ਅਮਰਿੰਦਰ ਕੌਰ, ਕੁਲਦੀਪ ਕੌਰ (ਫਾਰਮੇਸੀ ਅਫ਼ਸਰ), ਸੰਦੀਪ ਕੌਰ, ਮੋਨਿਕਾ ਰਾਣੀ, ਮਨਪ੍ਰੀਤ ਕੌਰ, ਆਇਕਨ ਗੁਪਤਾ, ਰਾਮੇਸ਼ ਕੁਮਾਰ (ਐੱਲ.ਟੀ.), ਰਾਮੇਸ਼ ਕੁਮਾਰ (ਸੀ.ਟੀ.), ਜਸਪਾਲ ਸਿੰਘ (ਸਿਹਤ ਵਰਕਰ), ਸੁਖਵਿੰਦਰ ਸਿੰਘ, ਬਲਦੇਵ ਸਿੰਘ, ਪਰਮਜੀਤ ਕੌਰ (ਏ.ਐੱਨ.ਐੱਮ.), ਪਰਮਜੀਤ ਕੌਰ (ਰੇਡੀਓਗ੍ਰਾਫਰ), ਜਸਪ੍ਰੀਤ ਕੌਰ ਸਮੇਤ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਅਗਲੀ ਖ਼ਬਰ ‘ਦਾ ਅਬਰੌਡ ਕੰਸਲਟੈਂਟਸ’ ਇੰਮੀਗ੍ਰੇਸ਼ਨ ਰਾਏਕੋਟ ਰਾਹੀਂ ਹੁਣ ਦਸਵੀਂ ਪਾਸ ਨੌਜਵਾਨਾਂ ਲਈ ਬਿਨਾਂ ਆਈਲੈਟਸ ਯੂਰਪ ਜਾਣ ਦਾ ਸੁਨ...
Ad Position 24