ਚੌਂਕੀਮਾਨ, 2 ਜੁਲਾਈ (ਤੇਜਿੰਦਰ ਸਿੰਘ ਚੱਢਾ)-ਪਿੰਡ ਮੰਡਿਆਣੀ ਵਿਖੇ ਬਾਬਾ ਪੀਰ ਖਾਨੇ ਜੀ ਦੀ ਦਰਗਾਹ ’ਤੇ ਸਾਲਾਨਾ ਸੱਭਿਆਚਾਰਕ ਮੇਲਾ ਤੇ ਭੰਡਾਰਾ ਨੌਜਵਾਨ ਵੀਰਾਂ ਵੱਲੋਂ ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 9 ਜੁਲਾਈ 2026 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਸੁਖਜੀਤ ਸਿੰਘ ਬੰਟੀ ਮੰਡਿਆਣੀ ਨੇ ਦੱਸਿਆ ਕਿ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਬੰਧਕ ਕਮੇਟੀ ਤੇ ਪਤਵੰਤੇ ਸੱਜਣਾ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਮੇਲੇ ਵਿਚ ਗਾਇਕਾ ਬੀਬਾ ਹੁਸਨਪ੍ਰੀਤ ਹਾਂਸ, ਮਾਹੀ ਰਾਠੌੜ, ਅਰਸ ਕੇ, ਸੂਫੀ ਗਾਇਕਾ ਮਨਦੀਪ ਰਾਏਕੋਟੀ, ਰਾਜਾ ਸਹੋਤਾ ਜਗਰਾਉਂ, ਰਵੀ ਹਲਵਾਰਾ, ਚੰਨੀ ਚੱਕ ਵਾਲਾ, ਸੁੱਖਾ ਜਗਰਾਉਂ, ਜੱਸੀ ਜਗਰਾਉਂ ਅਤੇ ਪੂਜਾ ਸਾਹ ਪਾਣੀਪਤ ਆਦਿ ਗਾਇਕ ਸੱਭਿਆਚਾਰਕ ਗੀਤਾਂ ਰਾਹੀਂ ਹਾਜ਼ਰੀ ਲਗਾਉਣਗੇ।ਇਸ ਮੌਕੇ ਸੇਵਾਦਾਰ ਮੱਖਣ ਸਿੰਘ ਨੇ ਦੱਸਿਆ ਕਿ ਬਾਬਾ ਫਕੀਰ ਮੁਹੰਮਦ ਨੱਥੋਵਾਲ, ਬਾਬਾ ਸੇਮਾ ਮੁੱਲਾਂਪੁਰ, ਬਾਬਾ ਭਗਵੰਤ ਹਾਂਸ ਕਲਾਂ, ਬਾਬਾ ਬਲਵੀਰ ਹਰਚੰਦ ਗਾਗੇਵਾਲ, ਰਹਿਮਤ ਲੁਧਿਆਣਾ, ਬਾਬਾ ਭੱਟੀ ਹਲਵਾਰਾ, ਜੋਤ ਸੇਖੂਪੁਰਾ, ਜੰਟੀ ਖੰਜਰਵਾਲ ਤੇ ਸੋਨੂੰ ਜਗਰਾਉਂ ਵਿਸ਼ੇਸ਼ ਤੌਰ ’ਤੇ ਮੇਲੇ ਵਿਚ ਸ਼ਿਰਕਤ ਕਰਨਗੇ ਤੇ ਸੱਭਿਆਚਾਰਕ ਮੇਲੇ ਦਾ ਉਦਘਾਟਨ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਆਏ ਮੁੱਖ ਸੇਵਾਦਾਰ ਸਾਂਝੇ ਤੌਰ ’ਤੇ ਕਰਨਗੇ।