07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਭਾਜਪਾ ਨੇ ਜਗਰਾਉਂ ਵਿਖੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 07-07-2026
ਜਗਰਾਉਂ, 6 ਜੁਲਾਈ (ਵਿਨੋਦ ਕੁਮਾਰ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਵਲੋਂ ਅੱਜ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦਾ 125ਵਾਂ ਜਨਮ ਦਿਨ ਜਗਰਾਉਂ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਯਾਦ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਪ੍ਰਧਾਨ ਸ਼ਿਆਮਾ ਪ੍ਰਸਾਦ ਮੁਖਰਜੀ ਕਲਕੱਤੇ ਨਾਲ ਸਬੰਧਿਤ ਸਨ, ਉਹ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਤੇ ਉਸ ਸਮੇਂ ਦੇ ਦੌਰਾਨ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਵਾਈਸ ਚਾਂਸਲਰ ਰਹੇ। ਉਹ ਬਹੁਤ ਹੀ ਪੜ੍ਹੀ ਲਿਖੀ ਸ਼ਖਸੀਅਤ ਸਨ। ਉਨ੍ਹਾਂ ਕਿਹਾ ਕਿ 1947 ਦੀ ਵੰਡ ਤੋਂ ਬਾਅਦ ਜੰਮੂ ਕਸ਼ਮੀਰ ਦੇ ਅੰਦਰ ਜਾਣ ਲਈ ਆਪਣੇ ਲੋਕਾਂ ਨੂੰ ਪਰਮਿਟ ਲੈਣਾ ਪੈਂਦਾ ਸੀ, ਇਸ ਗੱਲ ਦਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਵਿਰੋਧ ਕੀਤਾ ਕਿ ਇਹ ਸਾਡਾ ਦੇਸ਼ ਹੈ ਸਾਨੂੰ ਪਰਮਿਟ ਦੀ ਜ਼ਰੂਰਤ ਕਿਉਂ ਪਵੇ ਤਾਂ ਇੰਨ੍ਹਾਂ ਨੇ ਪਠਾਨਕੋਟ ਦੇ ਨਾਲ ਮਾਧੋਪੁਰ ਤੋਂ ਜਦੋਂ ਬਿਨਾਂ ਪਰਮਿਟ ਤੋਂ ਐਂਟਰੀ ਕਰਨ ਲੱਗੇ ਤਾਂ ਉਸ ਸਮੇਂ ਦੇ ਹੁਕਮਰਾਨਾਂ ਨੇ ਇੰਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਇੰਨ੍ਹਾਂ ਦੀ ਮੌਤ ਹੋਈ। ਭਾਜਪਾ ਜ਼ਿਲਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਪਨਿਆਂ ਨੂੰ ਕਰਨ ਵਿੱਚ ਕਰਨ ਲਈ ਦੇਸ਼ ਹਿੱਤ ਵਿੱਚ ਅਹਿਮ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਜੀਵਨ ਤੋਂ ਸਾਨੂੰ ਦੇਸ਼ ਭਗਤੀ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਪ੍ਰਦੀਪ ਜੰਡ, ਸਰਕਲ ਪ੍ਰਧਾਨ ਨਵਨੀਤ ਗੁਪਤਾ, ਗੌਰਵ ਗੁਪਤਾ, ਰਾਜਪਾਲ ਜੈਨ, ਸੁਰੇਸ਼ ਗਰਗ, ਕਮਲ ਦੇਵ, ਰਜਨੀਸ਼ ਕੁਮਾਰ ਰਾਜੂ ਸ਼ਰਮਾ, ਹਰਦੀਪ ਸਿੰਘ ਪੱਪ ਕਾਉਂਕੇ ਕਲਾਂ, ਰਾਜਨ ਅਰੋੜਾ, ਰਣਜੀਤ ਸਿੰਘ ਫੱਲੇਵਾਲ, ਅਮਨਦੀਪ ਸਿੰਘ, ਕਰਮਜੀਤ ਸਿੰਘ, ਹਰਮਿੰਦਰ ਸਿੰਘ, ਨਿਰਭੈ ਸਿੰਘ, ਜੀਵਨ ਸਿੰਘ, ਜਗਜੀਤ ਸਿੰਘ, ਅਮਰਿੰਦਰ ਸਿੰਘ, ਲਖਵੀਰ ਸਿੰਘ ਕੋਠੇ ਰਾਹਲਾਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਵਲੀਪੁਰ ਕਲਾਂ ’ਚ ਨੈਸ਼ਨਲ ਹਾਈਵੇਅ ਦੇ ਟਿੱਪਰ ਅਤੇ ਟਰੈਕਟਰ ਦੀ ਟੱਕਰ ਅਗਲੀ ਖ਼ਬਰ ਪਾਕਿ ’ਚ 72 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਨਾਬਾਲਗ ਲੜਕੇ ਖ਼ਿਲਾਫ਼ ਚੱਲੇਗਾ ਮੁਕੱਦਮਾ
Ad Position 24