07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪਿੰਡ ਵਲੀਪੁਰ ਕਲਾਂ ’ਚ ਨੈਸ਼ਨਲ ਹਾਈਵੇਅ ਦੇ ਟਿੱਪਰ ਅਤੇ ਟਰੈਕਟਰ ਦੀ ਟੱਕਰ

Ad Position 21
No active advertisement
ਅਜੀਤ ਡੈਸਕ 07-07-2026
ਹੰਬੜਾਂ, 6 ਜੁਲਾਈ (ਮੇਜਰ ਹੰਬੜਾਂ)- ਹੰਬੜਾਂ ਨੇੜੇ ਪਿੰਡ ਵਲੀਪੁਰ ਕਲਾਂ ’ਚੋਂ ਲੰਘਦੇ ਰੋਪੜ ਨੈਸ਼ਨਲ ਹਾਈਵੇਅ ’ਤੇ ਮਿੱਟੀ ਦਾ ਭਰਤ ਪਾਉਣ ਵਾਲੇ ਇਕ ਬਿਨਾਂ ਨੰਬਰੀ ਟਿੱਪਰ ਜੋ ਕਿ ਪਿੰਡ ਖਹਿਰਾ ਬੇਟ ਸਾਈਡ ਤੋਂ ਪਿੰਡ ਵਲੀਪੁਰ ਕਲਾਂ ਵੱਲ ਆ ਰਿਹਾ ਸੀ ਤੇ ਟਰੈਕਟਰ ਹੰਬੜਾਂ ਕੁਟੀਆ ਸੜਕ ਤੋਂ ਖਹਿਰਾ ਬੇਟ ਨੂੰ ਜਾ ਰਿਹਾ ਸੀ, ਜਦੋਂ ਉਕਤ ਟਰੈਕਟਰ ਖਹਿਰਾ ਬੇਟ ਸੜਕ ਤੋਂ ਸੁਖਦੇਵ ਸਿੰਘ ਜੱਸੀਆਂ ਵਾਲਿਆਂ ਦੇ ਘਰਾਂ ਵੱਲ ਮੁੜਨ ਲੱਗਾ ਤਾਂ ਉਸ ਨੂੰ ਤੇਜ਼ ਸਪੀਡ ਤੇ ਆ ਰਹੇ ਟਿੱਪਰ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ। ਘਟਨਾਂ ਸਥਾਨ ’ਤੇ ਪੁੱਜੇ ਰੋਪੜ ਹਾਈਵੇਅ ਅਧਿਕਾਰੀਆਂ ਤੇ ਪੰਚ ਰੁਪਿੰਦਰ ਸਿੰਘ ਰੂਪੀ, ਸਾਵਣ ਸਿੰਘ ਧਾਲੀਵਾਲ ਤੇ ਹੋਰ ਲੋਕਾਂ ਵੱਲੋਂ ਤੁਰੰਤ ਟਰੈਕਟਰ ਚਾਲਕ ਨੂੰ ਹੰਬੜਾਂ ਹਸਪਤਾਲ ’ਚ ਇਲਾਜ ਲਈ ਲਜਾਇਆ ਗਿਆ। ਜ਼ਖ਼ਮੀ ਹੋਏ ਟਰੈਕਟਰ ਚਾਲਕ ਦੀ ਪਛਾਣ ਮਲਕੀਤ ਸਿੰਘ ਖਹਿਰਾ ਬੇਟ ਵਜੋਂ ਹੋਈ ,ਉਸ ਦੇ ਟਰੈਕਟਰ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਰੁਪਿੰਦਰ ਸਿੰਘ ਰੂਪੀ ਪੰਚ ਖਹਿਰਾ ਬੇਟ ਨੇ ਦੱਸਿਆ ਕਿ ਸਾਡੇ ਪਿੰਡ ਦਾ ਵਸਨੀਕ ਮਲਕੀਤ ਸਿੰਘ ਜੋ ਕਿ ਘਰ ਬਣਾ ਰਿਹਾ ਹੈ ਉਹ ਟਰੈਕਟਰ ਨਾਲ ਲੈਂਟਰ ਪਾਉਣ ਵਾਲੀ ਮਸ਼ੀਨ ਨੂੰ ਹੰਬੜਾਂ ਛੱਡ ਕੇ ਘਰ ਨੂੰ ਆ ਰਿਹਾ ਸੀ ਤੇ ਰਸਤੇ ’ਚ ਇਹ ਹਾਦਸਾ ਵਾਪਰ ਗਿਆ ਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਇੱਥੇ ਲੋਕਾਂ ਦਾ ਕਹਿਣਾ ਸੀ ਕਿ ਆਮ ਹੀ ਓਵਰਲੋਡ ਬਿਨਾਂ ਨੰਬਰੀ ਟਿੱਪਰ ਸੜਕ ’ਤੋਂ ਗੁਜ਼ਰਦੇ ਰਹਿੰਦੇ ਹਨ ਤੇ ਆਏ ਦਿਨ ਹਾਦਸੇ ਵਾਪਰਦੇ ਹਨ, ਪਰ ਪੁਲਿਸ ਪ੍ਰਸ਼ਾਸਨ ਬੇਖ਼ਬਰ ਦਿਖਾਈ ਦੇ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਨਵੀਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਅਗਲੀ ਖ਼ਬਰ ਭਾਜਪਾ ਨੇ ਜਗਰਾਉਂ ਵਿਖੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਨ ਮਨਾਇਆ
Ad Position 24