07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਲੈਂਡ ਪੂਲਿੰਗ ਸੋਧੀ ਪਾਲਿਸੀ ਸਰਕਾਰ ਵਲੋਂ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਮੁੜ ਤਿਆਰੀ - ਹਸਨਪੁਰ

Ad Position 21
No active advertisement
ਅਜੀਤ ਡੈਸਕ 07-07-2026
ਮੁੱਲਾਂਪੁਰ-ਦਾਖਾ, 6 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਵਿਚ ਕੀਤੀਆਂ ਸੋਧਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਹਸਨਪੁਰ) ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਵਲੋਂ ਇਸ ਨੀਤੀ ਦੀ ਸਖ਼ਤ ਨਿਖੇਧੀ ਕੀਤੀ ਹੈ। ਕਿਸਾਨ ਆਗੂ ਹਸਨਪੁਰ ਕਿਹਾ ਕਿ ਸਰਕਾਰ ਵਿਕਾਸ ਦੇ ਨਾਂਅ ‘ਤੇ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਆਪਣੇ ਚਹੇਤੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਦੇਣ ਦਾ ਰਾਹ ਪੱਧਰਾ ਕਰ ਰਹੀ ਹੈ, ਜਿਸ ਨੂੰ ਬੀ.ਕੇ.ਯੂ. (ਹਸਨਪੁਰ) ਸਹਿਣ ਨਹੀਂ ਕਰੇਗੀ। ਬੀ.ਕੇ.ਯੂ ਦੇ ਸੁਬਾਈ ਪ੍ਰਧਾਨ ਦੱਸਿਆ ਕਿ ਸੋਧੀ ਹੋਈ ਪਾਲਿਸੀ ਵਿਚ ਕਿਸਾਨਾਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ ਗਿਆ ਹੈ। ਇਹ ਸਿੱਧੇ ਤੌਰ ‘ਤੇ ਕਿਸਾਨਾਂ ਦੀ ਆਰਥਿਕ ਲੁੱਟ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਦੇ ਦਾਅਵੇ ਕਰਦੀ ਹੈ, ਦੂਜੇ ਪਾਸੇ ਉਨ੍ਹਾਂ ਦੀ ਮਾਂ ਭੋਂਇ ਜ਼ਮੀਨ ਨੂੰ ਸਸਤੇ ਭਾਅ ਖੋਹਣ ਦੀਆਂ ਤਿਆਰੀਆਂ ਹੋ ਰਹੀਆਂ। ਜਗਰੂਪ ਸਿੰਘ ਹਸਨਪੁਰ ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ ’ਚ ਕਿਹਾ ਕਿ ਜੇਕਰ ਇਸ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤੁਰੰਤ ਵਾਪਸ ਨਾ ਹੋਈ ਤਾਂ 2025 ਵਾਂਗ ਲੈਂਡ ਪੂਲਿੰਗ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਸਮੇਂ ਹਰਦੀਪ ਸਿੰਘ ਸਰਾਭਾ, ਜਗਤਾਰ ਸਿੰਘ ਦੁਸਾਂਝ, ਰਿੱਕਾ ਨੰਬਰਦਾਰ ਭਨੋਹੜ, ਕਾਕਾ ਭਨੋਹੜ, ਅਮਨਦੀਪ ਸਿੰਘ ਭਨੋਹੜ, ਹਰਪ੍ਰੀਤ ਸਿੰਘ ਗਹੌਰ, ਪੰਮਾ ਪਮਾਲ, ਸੁਖਵਿੰਦਰ ਸਿੰਘ ਦਿਉਲ, ਲਖਵੀਰ ਦਸਮੇਸ਼ ਨਗਰ, ਸੁਖਵਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਹੋਰਨਾਂ ਵਲੋਂ ਵੀ ਲੈਂਡ ਪੂਲਿੰਗ ਸੋਧੀ ਨੀਤੀ ’ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਪੁਲ ਜਗਰਾਉਂ ਦੇ ਹੇਠਾਂ ਤਿੰਨ ਪ੍ਰਵਾਸੀਆਂ ਵਲੋਂ ਨੌਜਵਾਨ ’ਤੇ ਹਮਲਾ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਨਵੀਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ
Ad Position 24