ਮੁੱਲਾਂਪੁਰ-ਦਾਖਾ, 9 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਊਟਸ ਦੀ ਲੁਧਿਆਣਾ ਬ੍ਰਾਂਚ ਦੇ ਇੰਮੀਗ੍ਰੇਸ਼ਨ ਸ਼ੈਕਸ਼ਨ ਵਲੋਂ ਜਿਥੇ ਵਿਦਿਆਰਥੀਆਂ ਦੀਆਂ ਵਿਦੇਸ਼ ਪੜ੍ਹਾਈ ਲਈ ਅਪਲਾਈ ਫਾਈਲਾਂ ਦਾ ਨਤੀਜਾ ਸ਼ਾਨਦਾਰ ਆ ਰਿਹਾ, ਉਥੇ ਕੈਨੇਡਾ ਜਾਣ ਲਈ ਵਿਜ਼ਟਰ ਵੀਜ਼ਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ। ਵਿਦਿਆਰਥੀ ਵੀਜ਼ਾ, ਵਿਜ਼ਟਰ ਵੀਜ਼ਾ ਹੋਰ ਕੈਟਗਿਰੀਆਂ ਦੀਆਂ ਕਈ-ਕਈ ਵਾਰ ਰਫਿਊਜ਼ ਫਾਈਲਾਂ ਦੀ ਗੁਰਮਿਲਾਪ ਸਿੰਘ ਡੱਲਾ ਵਲੋਂ ਖੁਦ ਸਟੱਡੀ ਕਰਕੇ ਮੁੜ ਅਪਲਾਈ ਕਰਨ ਨਾਲ ਵੀਜ਼ਾ ਦਰ ਵਧ ਰਹੀ ਹੈ। ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਰਾਹੀਂ ਵਿਦੇਸ਼ ਫਾਈਲ ਅਪਲਾਈ ਸਮੇਂ ਇੰਮੀਗ੍ਰੇਸ਼ਨ ਸੇਵਾਵਾਂ ਦਾ ਲਾਭ ਲੈ ਕੇ ਜਸਵੀਰ ਕੌਰ ਅਤੇ ਜਰਨੈਲ ਸਿੰਘ ਵਾਸੀ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਕੈਨੇਡਾ ਦਾ ਸੁਪਰ ਵੀਜ਼ਾ ਬੜੀ ਅਸਾਨੀ ਨਾਲ ਮਿਲ ਗਿਆ। ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਬ੍ਰਾਂਚ ਲੁਧਿਆਣਾ ਦੀਆਂ ਇੰਮੀਗ੍ਰੇਸ਼ਨ ਸੇਵਾਵਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਉਚੇਰੇ ਭਵਿੱਖ ਲਈ ਆਈਲੈਟਸ ਦੇ ਚੰਗੇ ਨਤੀਜਿਆਂ ਲਈ ਚੰਗੇ ਟ੍ਰੇਨਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ। ਵਿਦਿਆਰਥੀਆਂ ਲਈ ਆਈਲੈਟਸ ਕੋਚਿੰਗ ਅਸਾਨ ਬਣਾਉਣ ਲਈ ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਅੰਦਰ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਹਰ ਕਮਜ਼ੋਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮਾਲਵਾ ਖੇਤਰ ਵਿਚ ਵਿਦੇਸ਼ ਪੜ੍ਹਾਈ ਵਾਲੇ ਵਿਦਿਆਰਥੀਆਂ ਦੀ ਮੈਕਰੋ ਗਲੋਬਲ ਵੱਲ ਭੀੜ ਉਨਾਂ ਦੇ ਭਵਿੱਖ ਦੀ ਜਾਮਨ ਹੈ।