02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਡਰਾਈਵਰ ਦੀ ਅਣਗਹਿਲੀ ਕਾਰਨ ਟਰਾਲੇ ਦਾ ਸੰਤੁਲਿਨ ਵਿਗੜਿਆ, ਡਿਵਾਈਡਰ ਨਾਲ ਜਾ ਟਕਰਾਇਆ

Ad Position 21
No active advertisement
ਅਜੀਤ ਡੈਸਕ 31-07-2026
ਰਾਏਕੋਟ, 30 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਦੀ ਮੁੱਖ ਡਿਉਢੀ ਸਾਹਮਣੇ ਅੱਜ ਤੜਕਸਾਰ 3 ਵਜੇ ਦੇ ਕਰੀਬ ਡਰਾਈਵਰ ਦੀ ਅਣਗਹਿਲੀ ਕਾਰਨ ਟਰਾਲੇ ਦਾ ਸੰਤੁਲਿਨ ਵਿਗੜਿਆ ਅਤੇ ਟਰਾਲਾ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾਉਂਦਾ ਹੋਇਆ ਸਟਰੀਟ ਲਾਈਟ ਵਾਲੇ ਖੰਭੇ ਨਾਲ ਜਾ ਟਕਰਾਇਆ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਟਰਾਲਾ ਪੀ.ਬੀ. 13 ਏ.ਬੀ 4885, ਜਿਸ ਨੂੰ ਡਰਾਈਵਰ ਨਿਰਮਲ ਸਿੰਘ ਚਲਾ ਰਿਹਾ ਸੀ, ਜੋ ਟਰਾਲੇ ਨੂੰ ਲੁਧਿਆਣਾ ਸਾਈਡ ਤੋਂ ਬਠਿੰਡਾ ਵੱਲ ਨੂੰ ਲਿਜਾ ਰਿਹਾ ਸੀ ਪ੍ਰੰਤੂ ਜਦੋਂ ਉਹ ਰਾਏਕੋਟ ਸ਼ਹਿਰ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਡਿਉਢੀ ਸਾਹਮਣੇ ਪੁੱਜਿਆ ਤਾਂ ਅਚਾਨਕ ਉਸਦੀ ਅੱਖ ਲੱਗਣ ਕਾਰਨ ਟਰਾਲੇ ਦਾ ਸੰਤੁਲਿਨ ਵਿਗੜ ਗਿਆ ਅਤੇ ਟਰਾਲਾ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾਉਂਦਾ ਹੋਇਆ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਘਟਨਾ ਦੌਰਾਨ ਨਗਰ ਕੌਂਸਲ ਦੇ ਸਟਰੀਟ ਲਾਈਟ ਵਾਲੇ ਖੰਭੇ ਨੂੰ ਭਾਰੀ ਨੁਕਸਾਨ ਪੁੱਜਿਆ, ਉੱਥੇ ਹੀ ਡਿਵਾਈਡਰ ਉੱਪਰ ਲੱਗੇ ਲੋਹੇ ਦੇ ਵੱਡੇ ਜ਼ਾਲਾਂ ਨੂੰ ਵੀ ਵੱਡੀ ਪੱਧਰ ’ਤੇ ਨੁਕਸਾਨ ਪੁੱਜਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਪਰ ਪੁੱਜੇ ਅਤੇ ਹਾਦਸੇ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ। ਦੱਸਣਯੋਗ ਹੈ ਕਿ ਉਕਤ ਟਰਾਲੇ ਦੇ ਡਰਾਈਵਰ ਦੀ ਅਣਗਹਿਲੀ ਦਾ ਪਤਾ ਲੱਗਦੇ ਹੀ ਨਗਰ ਕੌਂਸਲ ਰਾਏਕੋਟ ਦੇ ਕਰਮਚਾਰੀ ਵੀ ਘਟਨਾ ਸਥਾਨ ਉੱਪਰ ਪਹੁੰਚੇ, ਜਿੰਨ੍ਹਾਂ ਵੱਲੋਂ ਹੋਏ ਨੁਕਸਾਨ ਦੀ ਬਣਦੀ ਭਰਪਾਈ ਮੌਕੇ ’ਤੇ ਕਰਵਾਈ ਗਈ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਮੁਲਾਜ਼ਮਾਂ ਦੇ ਪੰਜਾਬ ਬੰਦ ਦੇ ਸੱਦੇ ’ਤੇ ਰਾਏਕੋਟ ਸ਼ਹਿਰ ਰਿਹਾ ਮੁਕੰਮਲ ਬੰਦ ਅਗਲੀ ਖ਼ਬਰ ਜਗਰਾਉਂ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ: ਡਿਵਾਈਡਰ ਨਾਲ ਟਕਰਾਈ ਕਾਰ, ਚਾਲਕ ਦੀ ਮੌਤ, ਪਤਨੀ ਜ਼ਖ਼ਮੀ
Ad Position 24
No active advertisement