02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਫ਼ਾਈ ਮੁਲਾਜ਼ਮਾਂ ਦੇ ਪੰਜਾਬ ਬੰਦ ਦੇ ਸੱਦੇ ’ਤੇ ਰਾਏਕੋਟ ਸ਼ਹਿਰ ਰਿਹਾ ਮੁਕੰਮਲ ਬੰਦ

Ad Position 21
No active advertisement
31-07-2026

ਰਾਏਕੋਟ, 30 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸਫ਼ਾਈ ਮੁਲਾਜ਼ਮਾਂ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਅਸਰ ਅੱਜ ਰਾਏਕੋਟ ਸ਼ਹਿਰ ਵਿਚ ਪੂਰਨ ਤੌਰ ’ਤੇ ਦੇਖਣ ਨੂੰ ਮਿਲਿਆ। ਬੰਦ ਦੇ ਇਸ ਸੱਦੇ ਦੌਰਾਨ ਰਾਏਕੋਟ ਸ਼ਹਿਰ ਦੇ ਮੁੱਖ ਬਾਜ਼ਾਰ ਅਤੇ ਨਿੱਜੀ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ, ਜਿਸ ਨਾਲ ਆਮ ਜਨ-ਜੀਵਨ ’ਤੇ ਕਾਫ਼ੀ ਅਸਰ ਪਿਆ। ਸਵੇਰ ਤੋਂ ਹੀ ਸ਼ਹਿਰ ਦੇ ਮੁੱਖ ਬਜ਼ਾਰਾਂ ਤਲਵੰਡੀ ਬਜ਼ਾਰ, ਕਮੇਟੀ ਬਜ਼ਾਰ ਅਤੇ ਹੋਰ ਵਪਾਰਿਕ ਕੇਂਦਰਾਂ ਵਿੱਚ ਦੁਕਾਨਾਂ ਦੇ ਸ਼ਟਰ ਬੰਦ ਹੀ ਦਿਖਾਈ ਦਿੱਤੇ। ਵਪਾਰੀਆਂ ਅਤੇ ਨਿੱਜੀ ਕਾਰੋਬਾਰੀਆਂ ਵੱਲੋਂ ਹੜਤਾਲ ਦਾ ਸਮਰਥਨ ਕਰਦਿਆਂ ਆਪਣੀਆਂ ਦੁਕਾਨਾਂ ਤੇ ਵਪਾਰਿਕ ਅਦਾਰੇ ਮੁਕੰਮਲ ਤੌਰ ’ਤੇ ਬੰਦ ਰੱਖੇ ਗਏ। ਇਸ ਬੰਦ ਦੌਰਾਨ ਆਮ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਂਮਰਜੈਂਸੀ ਸੇਵਾਵਾਂ ਜਿਵੇਂ ਕਿ ਹਸਪਤਾਲ, ਮੈਡੀਕਲ ਸਟੋਰ ਅਤੇ ਐਂਬੂਲੈਂਸ ਸੇਵਾਵਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ।ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿਚ ਵੀ ਕੰਮਕਾਜ ਆਮ ਵਾਂਗ ਚੱਲਦਾ ਰਿਹਾ, ਪਰ ਬਜ਼ਾਰਾਂ ਵਿਚ ਰੌਣਕ ਗਾਇਬ ਰਹਿਣ ਕਰਕੇ ਸੜਕਾਂ ’ਤੇ ਸੁੰਨਸਾਨ ਵਰਗਾ ਮਾਹੌਲ ਬਣਿਆ ਰਿਹਾ। ਇਸ ਮੌਕੇ ਸਫ਼ਾਈ ਸੇਵਕਾਂ ਸਮੇਤ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਦੂਜੇ ਪਾਸੇ ਬੰਦ ਦੌਰਾਨ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਇਆ ਅਤੇ ਪੁਲਿਸ ਥਾਣਾ ਸਿਟੀ ਰਾਏਕੋਟ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਸਾਧੂ ਸਿੰਘ ਅੱਚਰਵਾਲ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਨਿਰਮਲ ਸਿੰਘ ਫੇਰੂਰਾਈ, ਜਗਰੂਪ ਸਿੰਘ ਝੋਰੜਾਂ, ਜਲੌਰ ਸਿੰਘ ਝੋਰੜਾਂ, ਗੁਰਚਰਨ ਸਿੰਘ ਝੋਰੜਾਂ, ਕੇਵਲ ਸਿੰਘ ਫੇਰੂਰਾਈ, ਗੁਰਜੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਬੀਕੇਯੂ (ਕਾਦੀਆਂ), ਸ਼ਿੰਦਰ ਸਿੰਘ ਝੋਰੜਾਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਦਾ ਵਾਤਾਵਰਨ ਨੂੰ ਬਚਾਏ ਜਾਣ ’ਚ ਵੱਡਾ ਯੋਗਦਾਨ-ਦੌਧਰ ਕਿਹਾ, ਬੁੱਢੇ ਨਾਲੇ ਦੇ ਚੱਲ ਰਹੇ ਸਫ਼ਾਈ ਕਾਰਜਾਂ ਨ... ਅਗਲੀ ਖ਼ਬਰ ਡਰਾਈਵਰ ਦੀ ਅਣਗਹਿਲੀ ਕਾਰਨ ਟਰਾਲੇ ਦਾ ਸੰਤੁਲਿਨ ਵਿਗੜਿਆ, ਡਿਵਾਈਡਰ ਨਾਲ ਜਾ ਟਕਰਾਇਆ
Ad Position 24
No active advertisement