02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸੰਤ ਸੀਚੇਵਾਲ ਦਾ ਵਾਤਾਵਰਨ ਨੂੰ ਬਚਾਏ ਜਾਣ ’ਚ ਵੱਡਾ ਯੋਗਦਾਨ-ਦੌਧਰ ਕਿਹਾ, ਬੁੱਢੇ ਨਾਲੇ ਦੇ ਚੱਲ ਰਹੇ ਸਫ਼ਾਈ ਕਾਰਜਾਂ ਨੂੰ ਦੇਖਦਿਆਂ ਲੋਕ ਬੁੱਢੇ ਦਰਿਆ ’ਚ ਗੰਦਗੀ ਨਾ ਸੁੱਟਣ

Ad Position 21
No active advertisement
ਅਜੀਤ ਡੈਸਕ 31-07-2026
ਹੰਬੜਾਂ, 30 ਜੁਲਾਈ (ਮੇਜਰ ਹੰਬੜਾਂ)-ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਵਾਤਾਵਰਨ ਨੂੰ ਬਚਾਏ ਜਾਣ ’ਚ ਵੱਡਾ ਯੋਗਦਾਨ ਹੈ ਤੇ ਅੱਜ ਵੀ ਸੰਤ ਸੀਚੇਵਾਲ ਪੰਜਾਬ ਨੂੰ ਪ੍ਰਦੂਸ਼ਿਤ ਰਹਿਤ ਬਣਾਏ ਜਾਣ ’ਚ ਸ਼ਲਾਘਾਯੋਗ ਕੰਮ ਕਰ ਰਹੇ ਹਨ, ਜਿਸ ਲਈ ਸਾਨੂੰ ਉਨ੍ਹਾਂ ਵੱਲੋਂ ਵਿੱਢੇ ਕਾਰਜਾਂ ਵਿੱਚ ਸਹਿਯੋਗ ਕੀਤੇ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਬੁੱਢੇ ਦਰਿਆਂ ਨੂੰ ਸਾਫ ਕੀਤੇ ਜਾਣ ਦੇ ਚੱਲ ਰਹੇ ਕਾਰਜਾਂ ’ਚ ਸੇਵਾਦਾਰ ਵਜੋਂ ਕੰਮ ਕਰ ਰਹੇ ਵਾਤਾਵਰਨ ਪ੍ਰੇਮੀ ਹਰਦੇਵ ਸਿੰਘ ਦੌਧਰ ਨੇ ਬੁੱਢੇ ਨਾਲ ਨੂੰ ਪ੍ਰਦੂਸ਼ਿਤ ਮੁਕਤ ਕਰਨ ਵਿੱਚ ਲੱਗੇ ਸੰਤ ਸੀਚੇਵਾਲ ਦੀ ਟੀਮ ਨੂੰ ਸਹਿਯੋਗ ਦੇਣ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸੰਤ ਸੀਚੇਵਾਲ ਵੱਲੋਂ ਵੱਖ ਵੱਖ ਇਲਾਕਿਆਂ ’ਚ ਜੰਗਲ ਲਗਾਏ ਜਾਣ ਲਈ ਕਾਰਜ ਵਿੱਢੇ ਹੋਏ ਹਨ ਉਸ ਸਮੇਂ ਸਾਨੂੰ ਵੀ ਆਪਣੇ ਖੇਤਰਾਂ ’ਚ ਜੰਗਲ ਲਗਾਏ ਜਾਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਮੁੱਖ ਸੇਵਾਦਾਰ ਦੌਧਰ ਨੇ ਹੋਰ ਕਿਹਾ ਕਿ ਜੇਕਰ ਕਿਸੇ ਪਿੰਡ ਵਿੱਚ ਜੰਗਲ ਲਗਾਉਣਾ ਹੋਵੇ ਤਾਂ ਉਹ ਸਾਡੀ ਟੀਮ ਨਾਲ ਸੰਪਰਕ ਕਰ ਸਕਦਾ ਹੈ, ਅਸੀਂ ਉੱਥੇ ਬੂਟੇ ਲਗਾਕੇ ਜੰਗਲ ਲਗਾਏ ਜਾਣ ਅਤੇ ਬੂਟਿਆਂ ਨੂੰ ਪਾਲਣ ਤੱਕ ਦੀ ਜਿੰਮੇਵਾਰੀ ਚੁੱਕਾਂਗੇ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ ਤੇ ਪਿੰਡਾਂ ਨੂੰ ਹਰਿਆਂ ਭਰਿਆ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਖੁਦ ਹੀ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਾਂ ਪਰ ਉਸ ਨੂੰ ਬਚਾਉਣ ਪਾਸੇ ਧਿਆਨ ਨਹੀਂ ਦੇ ਰਹੇ, ਜਿਸ ਨਾਲ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਜੇਕਰ ਅਸੀਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਵੱਡੀ ਤਾਦਾਦ ’ਚ ਰੁੱਖ ਲਗਾਉਣ ਦੇ ਉਪਰਾਲੇ ਕਰਨੇ ਪੈਣਗੇ ਅਤੇ ਸਾਡੇ ਗੰਧਲੇ ਹੋ ਚੁੱਕੇ ਦਰਿਆਵਾਂ ਨੂੰ ਸਾਫ਼ ਕਰਨ ਪਾਸੇ ਧਿਆਨ ਦੇਣਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੂੰ ਨਹਿਰ ’ਚੋਂ ਅਣਪਛਾਤੇ ਵਿਅਕਤੀ ਦਾ ਲਾਸ਼ ਮਿਲੀ ਅਗਲੀ ਖ਼ਬਰ ਸਫ਼ਾਈ ਮੁਲਾਜ਼ਮਾਂ ਦੇ ਪੰਜਾਬ ਬੰਦ ਦੇ ਸੱਦੇ ’ਤੇ ਰਾਏਕੋਟ ਸ਼ਹਿਰ ਰਿਹਾ ਮੁਕੰਮਲ ਬੰਦ
Ad Position 24
No active advertisement