02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਸੈਸ਼ਨ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਾਲਜ ਵਿਚ ਬੀ.ਸੀ.ਏ, ਬੀ.ਬੀ.ਏ, ਫੈਸ਼ਨ ਡਿਜ਼ਾਈਨਿੰਗ ਸਮੇਤ 6 ਪ੍ਰੋਫੈਸ਼ਨਲ ਕੋਰਸਾਂ ਲਈ ਦਾਖ਼ਲੇ ਸ਼ੁਰੂ ਹਨ-ਪ੍ਰਧਾਨ ਮੁਨੀਸ਼ ਦਾਸ

Ad Position 21
No active advertisement
ਅਜੀਤ ਡੈਸਕ 31-07-2026
ਰਾਏਕੋਟ, 30 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਸ਼੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬਾਰ੍ਹਵੀਂ ਪਾਸ ਵਿਦਿਆਰਥੀ ਹੁਣ ਬੀ.ਸੀ.ਏ (ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ), ਬੀ.ਬੀ.ਏ (ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ), ਬੀ.ਐੱਸ.ਸੀ. ਫੈਸ਼ਨ ਡਿਜ਼ਾਇਨਿੰਗ, ਬੀ.ਏ. ਕੰਪਿਊਟਰ ਸਾਇੰਸ, ਬੀ.ਕਾਮ. (ਆਨਰਜ਼), ਬੀ.ਐੱਮ.ਐੱਸ. (ਟੂਰਿਜ਼ਮ, ਏਅਰਲਾਈਜ਼ਨ, ਹੌਸਪਟੈਲਿਟੀ) ਕੋਰਸ ਵਿੱਚ ਦਾਖ਼ਲੇ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਮੁਨੀਸ਼ ਦਾਸ ਅਤੇ ਮੀਤ ਪ੍ਰਧਾਨ ਮੈਡਮ ਰੋਮਾ ਮਹੰਤ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਹੁਨਰਮੰਦ ਬਣਾ ਕੇ ਰੁਜ਼ਗਾਰ ਦੇ ਯੋਗ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਖ਼ਾਸ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਉੱਥੇ ਹੀ ਐੱਸ.ਸੀ/ਐੱਸ.ਟੀ/ਓ.ਬੀ.ਸੀ ਵਿਦਿਆਰਥੀਆਂ ਲਈ 100 ਫੀਸਦੀ ਸਕਾਲਰਸ਼ਿਪ ਅਤੇ ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਲਈ ਫੀਸਾਂ ’ਚ ਖ਼ਾਸ ਛੋਟ ਦੀ ਸਹੂਲਤ ਉਪਲੱਬਧ ਹੈ। ਵਿਦਿਆਰਥੀਆਂ ਨੂੰ ਬੱਸ ਸਟੈਂਡ ਰਾਏਕੋਟ ਤੋਂ ਲਿਆਉਣ ਲਈ ਬੱਸ ਦਾ ਖ਼ਾਸ ਪ੍ਰਬੰਧ ਸਮੇਤ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵੱਲੋਂ ਹੋਰ ਅਨੇਕਾਂ ਸੁਵਿਧਾਵਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦਾ ਤਜਰਬੇਕਾਰ ਸਟਾਫ਼ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲਾ ਪ੍ਰਾਪਤ ਕਰਨ ਦੇ ਇਛੁੱਕ ਵਿਦਿਆਰਥੀ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਾਲਜ ਕੈਂਪਸ ਨੂਰਪੁਰਾ ਵਿਖੇ ਆ ਕੇ ਮੁਫ਼ਤ ਕੈਰੀਅਰ ਕਾਊਂਸਲਿੰਗ ਲੈ ਸਕਦੇ ਹਨ ਅਤੇ ਦਾਖ਼ਲਾ ਕਰਵਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਇਯਾਲੀ ਦਾ ਵਧਦਾ ਸਿਆਸੀ ਪ੍ਰਭਾਵ ਰੋਕਣ ਲਈ ‘ਆਪ’ ਸਰਕਾਰ ਨੇ ਮੁਕੱਦਮਾ ਦਰਜ ਕੀਤਾ-ਮੁੱਲਾਂਪੁਰ ਅਗਲੀ ਖ਼ਬਰ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਗੇਟ ਰੈਲੀ
Ad Position 24
No active advertisement