02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਇਯਾਲੀ ਦਾ ਵਧਦਾ ਸਿਆਸੀ ਪ੍ਰਭਾਵ ਰੋਕਣ ਲਈ ‘ਆਪ’ ਸਰਕਾਰ ਨੇ ਮੁਕੱਦਮਾ ਦਰਜ ਕੀਤਾ-ਮੁੱਲਾਂਪੁਰ

Ad Position 21
No active advertisement
ਅਜੀਤ ਡੈਸਕ 31-07-2026
ਮੁੱਲਾਂਪੁਰ-ਦਾਖਾ, 30 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਲਕਾ ਦਾਖਾ ’ਚ ਚੋਣ ਲੜਾਉਣ ਦੀ ਇੱਛਾ ਜ਼ਾਹਿਰ ਕਰਕੇ ਮਨਪ੍ਰੀਤ ਸਿੰਘ ਇਯਾਲੀ ਨੇ ਸ਼ਹੀਦ ਪਰਿਵਾਰ ਦਾ ਸਤਿਕਾਰ ਕੀਤਾ, ਫਿਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਡਿਬਰੂਗੜ੍ਹ ਜੇਲ੍ਹ ’ਚ ਬੰਦ ਸਾਂਸਦ ਅੰਮ੍ਰਿਤਪਾਲ ਸਿੰਘ, ਹੋਰ ਸਿੱਖ ਨੌਜਵਾਨਾਂ ਤੋਂ ਐੱਨ.ਐੱਸ.ਏ ਹਟਾਉਣ ਲਈ ਆਵਾਜ਼ ਉਠਾਉਣੀ ਵੀ ਜ਼ੁਰਮ ਹੈ ਤਾਂ ਸਿੱਖਾਂ ਦੀ ਗੁਲਾਮੀ ਦਾ ਸਰਕਾਰਾਂ ਨੂੰ ਅਹਿਸਾਸ ਕੌਣ ਕਰਵਾਏਗਾ, ਇਹ ਟਿੱਪਣੀ ਹਲਕਾ ਦਾਖਾ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਅਮਰਜੀਤ ਸਿੰਘ ਮੁੱਲਾਂਪੁਰ ਵਲੋਂ ਮਨਪ੍ਰੀਤ ਸਿੰਘ ਇਯਾਲੀ, ਹੋਰਨਾਂ ਉੱਪਰ ਦਰਜ ਮੁਕੱਦਮੇ ਬਾਅਦ ਸਰਕਾਰ ਦੀ ਨਿੰਦਾ ਕਰਦਿਆਂ ਕੀਤੀ। ਮੁੱਲਾਂਪੁਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਦੇ ਵਧਦੇ ਸਿਆਸੀ ਪ੍ਰਭਾਵ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜੇ ਨੌਜਵਾਨਾਂ ਵਲੋਂ ਇਯਾਲੀ ਨੂੰ ਲੀਡਰ ਮੰਨ ਲੈਣ ’ਤੇ ਆਪ ਪਾਰਟੀ ਜਾਂ ਹੋਰ ਅਕਾਲੀ ਦਲ ਨਿੰਮੋਝੂਣੀ ਹੋਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਸਾਂਭਣ ਲਈ ਤਤਪਰ ਮਨਪ੍ਰੀਤ ਸਿੰਘ ਇਯਾਲੀ ਨੂੰ ਅਖਬਾਰਾਂ ’ਚ ਜਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ, ਉਸ ਨੂੰ ਵੇਖ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਭੌਚੱਕਾ ਤਾਂ ਹੋਣਾ ਹੀ ਸੀ। ਅਮਰਜੀਤ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਆਸ਼ਾਵਾਦੀ ਸਿਆਸੀ ਸ਼ਖਸ਼ੀਅਤ ਦੇ ਮਾਲਕ ਮਨਪ੍ਰੀਤ ਸਿੰਘ ਇਯਾਲੀ ਵਿਰੁੱਧ ਦਰਜ ਮੁਕੱਦਮਾ ਉਨ੍ਹਾਂ ਨੂੰ ਦੀ ਅਵਾਜ਼ ਨੂੰ ਬੁਲੰਦ ਰਹਿਣ ਤੋਂ ਰੋਕ ਨਹੀਂ ਸਕਦਾ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੱਧਰੀ ਬੈਡਮਿੰਟਨ ਮੁਕਾਬਲੇ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਕਾਲਜ ਆਫ਼ ਮੈਨੇਜਮੈਂਟ ਨੂਰਪੁਰਾ ਵਿਖੇ ਸੈਸ਼ਨ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਾਲਜ ਵਿਚ ਬੀ.ਸੀ.ਏ,...
Ad Position 24
No active advertisement