02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਡੀ.ਏ.ਵੀ. ਪਬਲਿਕ ਸਕੂਲ ਜਗਰਾਉਂ ਦੇ ਸ਼ਤਰੰਜ ਖਿਡਾਰੀਆਂ ਵਲੋਂ ਜ਼ੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਜਗਰਾਉਂ, 1 ਅਗਸਤ (ਵਿਨੋਦ ਕੁਮਾਰ)-ਡੀ. ਏ.

Ad Position 21
No active advertisement
ਅਜੀਤ ਡੈਸਕ 02-08-2026
ਜਗਰਾਉਂ, 1 ਅਗਸਤ (ਵਿਨੋਦ ਕੁਮਾਰ)-ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਰਾਮਗੜ੍ਹ ਭੁੱਲਰ ਵਿਖੇ ਕਰਵਾਈਆਂ 70ਵੀਆਂ ਜ਼ੋਨਲ ਖੇਡਾਂ ਵਿਚ ਸ਼ਤਰੰਜ ਟੂਰਨਾਮੈਂਟ ਵਿੱਚ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਲੜਕੇ, ਅੰਡਰ-17 ਲੜਕੀਆਂ, ਅੰਡਰ-19 ਲੜਕੇ ਅਤੇ ਅੰਡਰ-19 ਲੜਕੀਆਂ ਚਾਰੋਂ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ-17 ਲੜਕੀਆਂ ਦੀ ਜੇਤੂ ਟੀਮ ਵਿੱਚ ਪਰੁਲ ਚੋਪੜਾ, ਆਯਰਾ ਬਾਂਸਲ, ਏਂਜਲ ਗੋਇਲ ਅਤੇ ਕੁਲਨੂਰ ਕੌਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-17 ਲੜਕਿਆਂ ਦੀ ਜੇਤੂ ਟੀਮ ਵਿੱਚ ਸਪਰਸ਼ ਸਿੰਗਲਾ, ਅਗਮਪ੍ਰੀਤ ਸਿੰਘ ਕੈਂਥ, ਸਾਹਿਬਜੋਤ ਸਿੰਘ ਅਤੇ ਦਿਕਸਾ਼ਤ ਅਰੋੜਾ ਸ਼ਾਮਿਲ ਸਨ। ਅੰਡਰ-19 ਲੜਕਿਆਂ ਦੀ ਟੀਮ ਵਿੱਚ ਤਨਮਯ ਪੱਬੀ, ਆਸਮਨ, ਅੰਕਿਤ ਖੁੱਲਰ ਅਤੇ ਨਿਕੁੰਜ ਬਾਂਸਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਟਰਾਫੀ ’ਤੇ ਕਬਜ਼ਾ ਕੀਤਾ। ਅੰਡਰ-19 ਲੜਕੀਆਂ ਦੀ ਟੀਮ ਵਿੱਚ ਦਿਵਾਂਸ਼ੀ ਵਰਮਾ, ਬਲਰੀਤ ਕੌਰ, ਛਵੀਂ ਅਤੇ ਲੀਜਾ਼ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਵਿਦਿਆਰਥੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲੱਬਧੀ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਸਕੂਲ ਵਿੱਚ ਦਿੱਤੀ ਜਾ ਰਹੀ ਉੱਚ ਪੱਧਰੀ ਸਿਖਲਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਡੀ.ਏ.ਵੀ. ਪਬਲਿਕ ਸਕੂਲ ਹਮੇਸ਼ਾਂ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਹਰ ਸੰਭਵ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਹੋਣਹਾਰ ਖਿਡਾਰੀ ਆਉਣ ਵਾਲੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਸਫ਼ਲਤਾਵਾਂ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਹੋਰ ਉੱਚਾ ਕਰਨਗੇ। ਜੇਤੂ ਖਿਡਾਰੀਆਂ ਨਾਲ ਸਕੂਲ ਦੇ ਡੀ.ਪੀ.ਈ. ਹਰਦੀਪ ਸਿੰਘ ਬਿੰਜਲ, ਡੀ.ਪੀ. ਸੁਰਿੰਦਰਪਾਲ ਵਿੱਜ ,ਜਸਵੀਰ ਸਿੰਘ ਜ਼ੋਨ ਇੰਚਾਰਜ, ਗੁਰਮੀਤ ਸਿੰਘ ਜ਼ੋਨ ਕਨਵੀਨਰ ,ਹੈੱਡ ਟੀਚਰ ਮੁਕੇਸ਼ ਬਾਂਸਲ, ਪਰਮਜੀਤ ਦੁੱਗਲ, ਅਮਨਦੀਪ, ਪ੍ਰਗਟ ਸਿੰਘ ਡੀ.ਪੀ. ਅਤੇ ਸੁਰਿੰਦਰ ਕੌਰ ਤੂਰ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ-ਸਵ. ਦਰਸ਼ਨ ਸਿੰਘ ਗਿੱਲ ਅਗਲੀ ਖ਼ਬਰ ਸਿੱਧਵਾਂ ਬੇਟ ਬਹੁਮੰਤਵੀ ਕੋਆਪ੍ਰੇਟਿਵ ਸੁਸਾਇਟੀ ਨੇ ਸੁਪਰਸੀਡਰ ਤੇ ਦੋ ਮਲਚਰ ਖ਼ਰੀਦੇ
Ad Position 24
No active advertisement