19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਇਨਸਾਨ ਦੀ ਸੋਚ ਹੀ ਉਸ ਦੇ ਜੀਵਨ ਦੀ ਬੁਨਿਆਦ- ਬਾਬਾ ਤੇਜਿੰਦਰ ਸਿੰਘ ਨਾਨਕਸਰ

ਜਗਰਾਉਂ, 19 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਇਨਸਾਨ ਦੀ ਸੋਚ ਹੀ ਉਸ ਦੇ ਜੀਵਨ ਦੀ ਬੁਨਿਆਦ ਹੋਇਆ ਕਰਦੀ ਹੈ। ਦੁੱਖ ਤੇ ਸੁੱਖ ਇਸ ਵਿਚੋਂ ਹੀ ਨਿਕਲਦੇ ਹਨ।

Ad Position 21
No active advertisement
ਬਾਬਾ ਤੇਜਿੰਦਰ ਸਿੰਘ ਨਾਨਕਸਰ 20-11-2026
ਜਗਰਾਉਂ, 19 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- ਇਨਸਾਨ ਦੀ ਸੋਚ ਹੀ ਉਸ ਦੇ ਜੀਵਨ ਦੀ ਬੁਨਿਆਦ ਹੋਇਆ ਕਰਦੀ ਹੈ। ਦੁੱਖ ਤੇ ਸੁੱਖ ਇਸ ਵਿਚੋਂ ਹੀ ਨਿਕਲਦੇ ਹਨ। ਚੰਗੀ ਸੋਚ ਸਰੀਰ ਨੂੰ ਹੀ ਨਹੀਂ ਤੰਦਰੁਸਤ ਰੱਖਦੀ ਬਲਕਿ ਸਮਾਜ ਅੰਦਰ ਵੀ ਤੁਹਾਨੂੰ ਮਾਣ-ਸਤਿਕਾਰ ਦਿਵਾਉਂਦੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰ ਅੰਦਰ ਅੱਜ ਕਿਰਦਾਰ ਦੀ ਥਾਂ ਪਦਾਰਥਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਨਸਾਨ ਨੇ ਪਦਾਰਥ ਇਕੱਠੇ ਕਰਨ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ। ਉਹ ਸੰਸਾਰ ਅੰਦਰ ਵਸਤੂਆਂ ਇਕੱਠੇ ਕਰਨ ਦੀ ਮਸ਼ੀਨ ਬਣਿਆ ਹੋਇਆ ਹੈ। ਹਕੀਕਤ ਇਹ ਹੈ ਕਿ ਪਦਾਰਥ ਇਨਸਾਨ ਨੂੰ ਕੁਝ ਸਮੇਂ ਲਈ ਤਾਂ ਚੰਗੇ ਲੱਗਣਗੇ, ਪਰ ਇਕ ਦਿਨ ਅਜਿਹਾ ਆਵੇਗਾ ਕਿ ਇਨ੍ਹਾਂ ਨੂੰ ਸੰਭਾਲਣਾ ਹੀ ਮਨੁੱਖ ਦੇ ਸਿਰ ਦਾ ਦਰਦ ਬਣ ਜਾਵੇਗਾ। ਇਸ ਲਈ ਜਿਸ ਚੀਜ਼ ਦਾ ਅੰਤ ਮਾੜਾ ਹੈ ਉਸ ਦੇ ਪਿੱਛੇ ਲੱਗਣਾ ਆਪਣੇ ਜੀਵਨ ਨੂੰ ਬਰਬਾਦ ਕਰਨ ਦੇ ਬਰਾਬਰ ਹੈ। ਬਾਬਾ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਗੁਰਬਾਣੀ ਸਾਨੂੰ ਕਦਮ ਕਦਮ ’ਤੇ ਸਮਝਾਉਂਦੀ ਹੈ ਕਿ ਇਕ ਨਾਮ ਤੋਂ ਬਿਨ੍ਹਾਂ ਇਸ ਸੰਸਾਰ ਅੰਦਰ ਸਭ ਕੁਝ ਨਾਸਵਾਨ ਹੈ। ਹਕੀਕਤ ਇਹ ਹੈ ਕਿ ਲੋਕ ਪਰਲੋਕ ਦਾ ਸਰਮਾਇਆ ਗੁਰੂ ਦਾ ਨਾਮ ਹੀ ਹੈ। ਇਸ ਲਈ ਜੇਕਰ ਮਨੁੱਖ ਚੰਗਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਜੀਵਨ ਪੰਛੀਆਂ ਵਾਂਗ ਬਣਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਕੁਦਰਤ ਨੂੰ ਨਾ ਬਦਲੇ ਬਲਕਿ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰੇ।
Ad Position 22
No active advertisement
ਪਿਛਲੀ ਖ਼ਬਰ ਸਬ-ਤਹਿਸੀਲ ਸਿੱਧਵਾਂ ਬੇਟ ਰਾਹੀਂ ਰਜਿਸਟਰੀਆਂ ਕਰਵਾਉਣ ਵਾਲੇ 36 ਲੋਕਾਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਤੁਰੰਤ ਰੱਦ ਕੀਤਾ ਜਾ... ਅਗਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਸਹੋਦਿਆ ਖੇਡ ਮੁਕਾਬਲਿਆਂ ’ਚ 27 ਤਗਮੇ ਜਿੱਤੇ
Ad Position 24