19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਜਸਕਰਨ ਸਿੰਘ ਵਲੋਂ ਹਲਕਾ ਦਾਖਾ ’ਚ ਐੱਸ. ਓ. ਆਈ. ਪ੍ਰਧਾਨ ਸੁਖਪ੍ਰੀਤ ਸਿੰਘ ਤੂਰ ਦਾ ਸਨਮਾਨ

ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐੱਸ. ਓ.

Ad Position 21
No active advertisement
ਅਜੀਤ ਡੈਸਕ 20-11-2026
ਮੁੱਲਾਂਪੁਰ-ਦਾਖਾ, 19 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐੱਸ.ਓ.ਆਈ) ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਰਾਣਾ ਢਿੱਲੋਂ ਨਾਲ ਸਲਾਹ-ਮਸ਼ਵਰੇ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਸੁਖਪ੍ਰੀਤ ਸਿੰਘ ਸੋਨੂੰ ਤੂਰ ਨੂੰ ਹਲਕਾ ਦਾਖਾ ਲਈ ਐੱਸ.ਓ.ਆਈ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੀਂ ਜ਼ਿੰਮੇਵਾਰੀ ਸੰਭਾਲੇ ਜਾਣ ਉਪਰੰਤ ਸੁਖਪ੍ਰੀਤ ਸਿੰਘ ਦੇ ਸਨਮਾਨ ਸਮੇਂ ਜਸਕਰਨ ਸਿੰਘ ਦਿਓਲ ਨਾਲ ਸਰਪੰਚ ਸੁਰਿੰਦਰ ਕੌਰ ਸਵੱਦੀ, ਅਮਨਦੀਪ ਸਿੰਘ ਅਮਨਾ ਸਵੱਦੀ, ਸੁਸ਼ੀਲ ਵਿੱਕੀ ਚੌਧਰੀ, ਤਰਨਜੋਤ ਸਿੰਘ ਗਿੱਲ ਕੈਨੇਡਾ, ਗੁਰਜੀਤ ਦਿਓਲ, ਜਸਕਮਲ ਤੂਰ, ਨਵਦੀਪ ਬੱਲ, ਨਵਕਰਨ ਤੂਰ, ਬਲਰਾਜ ਤੂਰ, ਵਿਕਰਮ ਤੂਰ, ਹਰਵਿੰਦਰ ਗਿੱਲ, ਪ੍ਰਭਜੋਤ ਸਿੰਘ, ਇਸ਼ਵੀਰ ਤੂਰ, ਕਰਨ ਸਵੱਦੀ, ਹੋਰ ਮੌਜੂਦ ਰਹੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਜਸਕਰਨ ਸਿੰਘ ਦਿਓਲ ਨੇ ਦੱਸਿਆ ਕਿ ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮਜ਼ਬੂਤੀ ਲਈ ਹਲਕਾ ਦਾਖਾ ’ਚ ਅਕਾਲੀ ਦਲ, ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ, ਇਸਤਰੀ ਵਿੰਗ ਅਕਾਲੀ ਦਲ, ਐੱਸ.ਓ.ਆਈ, ਐੱਸ.ਸੀ ਵਿੰਗ, ਬੀ.ਸੀ ਵਿੰਗ ਹਰ ਇਕ ਦੀ 31-31 ਮੈਂਬਰੀ ਕਮੇਟੀ ਬਣਨ ਜਾ ਰਹੀ ਹੈ, ਇਹ ਸੂਚੀਆਂ ਵੀ ਜਲਦੀ ਜਨਤਕ ਹੋਣਗੀਆਂ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਤੋਂ ਲੈ ਕੇ ਰਾਜ ਭਰ ’ਚ ਹਰ ਵਰਗ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਨਾਲ ਜੁੜ ਰਿਹਾ। ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਹਲਕੇ ’ਚ ਨਸ਼ੇ ਰੋਕਣਾ ਅਤੇ ਸਰਬਪੱਖੀ ਵਿਕਾਸ ਕਰਵਾਉਣਾ ਸਾਡੀ ਪਾਰਟੀ ਦੀ ਪਹਿਲ ਹੋਵੇਗੀ। ਇਹ ਵੀ ਜਾਣਕਾਰੀ ਮਿਲੀ ਕਿ ਵਿਧਾਨ ਸਭਾ ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੈਂਬਰ ਪਾਰਲੀਮੈਂਟ (ਸਾਬਕਾ ਕੇਂਦਰੀ ਮੰਤਰੀ) ਹਰਸਿਮਰਤ ਕੌਰ ਬਾਦਲ ਵਲੋਂ ਨਵੇਂ ਸਾਲ ’ਤੇ ਮਾਵਾਂ-ਧੀਆਂ ਦੀ ਲਲਕਾਰ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ। ( ਡੱਬੀ)
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਰਾਏਕੋਟ ’ਚ ਸਿਆਸੀ ਸਰਗਰਮੀਆਂ ਤੇਜ਼ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਜਗਰਾਉਂ ਦੇ ਵਿਦਿਆਰਥੀਆਂ ਵਲੋਂ ਜੀ. ਐੱਚ. ਜੀ. ਖ਼ਾਲਸਾ ਕਾਲਜ ਦਾ ਵਿੱਦਿਅਕ ਦੌਰਾ
Ad Position 24