ਕਟਾਰੀਆਂ, 1 ਜਨਵਰੀ (ਪ੍ਰੇਮੀ ਸੰਧਵਾਂ)-ਦਵਿੰਦਰ ਫਰਨੀਚਰ ਹਾਊਸ ਮੁਕੰਦਪੁਰ ਰੋਡ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਤੇ ਗਰੀਬਾਂ ਦੇ ਸੱਚੇ ਹਮਦਰਦ ਸੋਮਪਾਲ ਸਿੰਘ ਬੰਗਾ ਨੇ ਨਵੇਂ ਸਾਲ ਦੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਨੇਕ ਤੇ ਧਰਮੀ ਇਨਸਾਨ ਨੂੰ ਨਵੇਂ ਸਾਲ ਦੀ ਖੁਸ਼ੀ ਲੋੜਵੰਦਾਂ ਦੀ ਮਦਦ ਕਰਕੇ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਲੋੜਵੰਦਾਂ ਦੇ ਮੂੰਹ 'ਚੋਂ ਨਿਕਲੀਆਂ ਅਸੀਸਾਂ ਬੰਦੇ ਦੇ ਨਰਕ ਭਰੇ ਜੀਵਨ ਨੂੰ ਸਵਰਗ ਬਣਾ ਦਿੰਦੀਆਂ ਹਨ | ਸੋਮਪਾਲ ਬੰਗਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜਵੰਦਾਂ ਲਈ ਕਿਸੇ ਵੀ ਨੇਕ ਇਨਸਾਨ ਵਲੋਂ ਕੀਤਾ ਗਿਆ ਖਰਚ ਪ੍ਰਮਾਤਮਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੁੱਗਣਾ ਕਰਕੇ ਮੋੜ ਦਿੰਦਾ ਹੈ |