ਕਟਾਰੀਆਂ, 1 ਜਨਵਰੀ (ਪ੍ਰੇਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ ਨੇ ਬਹਿਰਾਮ-ਮਾਹਿਲਪੁਰ ਸੜਕ ਕਟਾਰੀਆਂ ਦੀ ਵੇਈਾ ਤੱਕ ਰਾਹਗੀਰਾਂ ਦੀ ਸਹੂਲਤ ਲਈ ਸੜਕੀ ਵਿਭਾਗ ਵਲੋਂ ਪਹਿਲੀ ਲਗਾਈ ਚਿੱਟੀ ਪੱਟੀ ਦਾ ਰੰਗ ਗੂੜਾ ਨਾ ਕਰਨ ਕਰਕੇ ਸੜਕੀ ਵਿਭਾਗ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੜਕੀ ਵਿਭਾਗ ਦੀ ਇਹ ਅਣਗਹਿਲੀ ਕਿਸੇ ਵੀ ਰਾਹਗੀਰ ਦੀ ਜਾਨ 'ਤੇ ਭਾਰੂ ਪੈ ਸਕਦੀ ਹੈ ਕਿਉਂਕਿ ਲਗਾਤਾਰ ਸਵੇਰੇ ਸ਼ਾਮ ਪੈ ਰਹੀਆਂ ਸੰਘਣੀਆਂ ਧੰਦਾਂ ਕਾਰਨ ਥੋੜੀ ਦੂਰ ਤੋਂ ਬਾਅਦ ਕੁੱਝ ਦਿਖਾਈ ਨਹੀਂ ਦਿੰਦਾ | ਜਿਸ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਖ਼ਤਰਾ ਰਹਿੰਦਾ ਹੈ, ਕਿਉਕਿ ਇਹ ਮੁੁੱਖ ਮਾਰਗ ਅਨੇਕਾਂ ਧਾਰਮਿਕ ਅਸਥਾਨਾਂ ਨੂੰ ਮੇਲਦਾ ਹੋਣ ਕਰਕੇ ਦਿਨ ਰਾਤ ਹਜ਼ਾਰਾਂ ਦੀ ਗਿਣਤੀ ਵਿੱਚ ਛੋਟੇ-ਵੱਡੇ ਸ਼ਰਧਾਲੂਆਂ ਦੇ ਵਾਹਨ ਗੁਜਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸੜਕੀ ਵਿਭਾਗ ਨੇ ਜਲਦ ਬਹਿਰਾਮ-ਮਹਿਲਪੁਰ ਮੁੱਖ 'ਤੇ ਲੱਗੀ ਪੱਟੀ ਗੂੜੀ ਨਾ ਕੀਤੀ ਜਾਂ ਉਹ ਕਿਸਾਨ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਨਗੇ | 01 ਨਵਾਂਸ਼ਹਿਰ 20