ਮੁਕੰਦਪੁਰ, 2 ਜਨਵਰੀ (ਅਮਰੀਕ ਸਿੰਘ ਢੀਂਡਸਾ)-ਦੋਆਬਾ ਪਬਲਿਕ ਸਕੂਲ ਜਗਤਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਹੇਠ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਦੌਰਾਨ ਕੀਰਤਨੀ ਜਥੇ ਵਲੋਂ ਰਸਭਿਨੀ ਬਾਣੀ ਦਾ ਕੀਰਤਨ ਕੀਤਾ ਗਿਆ | ਇਸ ਸਮਾਗਮ 'ਚ ਵਿਸ਼ੇਸ ਤੌਰ 'ਤੇ ਸਰਪੰਚ ਗੁਰਦਾਵਰ ਸਿੰਘ ਸ਼ੋਕੀ ਜਗਤਪੁਰ ਨੇ ਸ਼ਿਰਕਤ ਕੀਤੀ | ਸਕੂਲ ਡਾਇਰੈਕਟਰ ਹਰਨੇਕ ਚੰਦ ਤੇ ਪਿ੍ੰਸੀਪਲ ਗੁਰਬਖਸ਼ ਕੌਰ ਦੀ ਹਾਜ਼ਰੀ 'ਚ ਮੁੱਖ ਮਹਿਮਾਨ ਸਰਪੰਚ ਗੁਰਦਾਵਰ ਸਿੰਘ ਸ਼ੌਂਕੀ ਵਲੋਂ ਖੇਡਾਂ ਪੜ੍ਹਾਈ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਤਗਮੇ ਪਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਦੋਆਬਾ ਪਬਲਿਕ ਸਕੂਲ ਇਲਾਕੇ ਦਾ ਵਧੀਆ ਸਕੂਲ ਹੈ ਤੇ ਇੱਥੇ ਪੜ੍ਹਨ ਵਾਲੇ ਬੱਚੇ ਹਮੇਸ਼ਾ ਮੈਰਿਟ ਵਿੱਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ | ਸਕੂਲ ਡਾਇਰੈਕਟਰ ਹਰਨੇਕ ਚੰਦ ਨੇ ਦੱਸਿਆ ਕਿ ਦੋਆਬਾ ਪਬਲਿਕ ਸਕੂਲ ਪਿਛਲੇ 22 ਸਾਲ ਤੋਂ ਇਲਾਕੇ ਅੰਦਰ ਮਿਆਰੀ ਵਿੱਦਿਆ ਪ੍ਰਦਾਨ ਕਰਵਾ ਰਿਹਾ ਹੈ ਤੇ ਸਕੂਲ ਦਾ ਰਿਜਲਟ ਹਰ ਸਾਲ 100 ਫੀਸਦੀ ਰਹਿੰਦਾ ਹੈ ਤੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਤੇ ਖੇਡਾਂ ਵਿੱਚ ਹਮੇਸ਼ਾ ਮੱਲਾਂ ਮਾਰਦੇ ਹਨ | ਪਿ੍ੰਸੀਪਲ ਗੁਰਬਖਸ਼ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਡਾਇਰੈਕਟਰ ਹਰਨੇਕ ਚੰਦ, ਪਿ੍ੰਸੀਪਲ ਗੁਰਬਖਸ਼ ਕੌਰ, ਨੀਤੂ ਰਾਣੀ, ਚੇਤਨਾ ਰਾਣੀ, ਨੀਲਮ ਕੁਮਾਰੀ, ਰਮਨਦੀਪ ਸਿੰਘ, ਪਰਮਿੰਦਰ ਕੌਰ, ਅੰਮਿ੍ਤਾ ਰਾਣੀ, ਅੰਜਨਾ ਬੰਗਾ, ਸੰਤੋਸ਼ ਕੁਮਾਰੀ, ਨਵਦੀਪ ਕੌਰ, ਪ੍ਰੀਆ, ਸੰਤੋਸ਼ ਕੁਮਾਰੀ, ਹੀਨਾ, ਵਿਸ਼ਾਖਾ, ਗੁਰਪ੍ਰੀਤ ਸਾਧਪੁਰ, ਜਸਵਿੰਦਰ ਠਾਕੁਰ, ਜਸਵੀਰ ਖਾਨਖਾਨਾ, ਸੁੱਚਾ ਸਿੰਘ ਤੋਂ ਇਲਾਵਾ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ |