ਨਵਾਂਸ਼ਹਿਰ, 23 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ 31 ਜਨਵਰੀ ਅਤੇ 1 ਫਰਵਰੀ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਜਿਸ ਸੰਬੰਧੀ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਨਵਾਂਸ਼ਹਿਰ ਵਲੋਂ ਪੋਸਟਰ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜੋਗਰਾਜ ਜੋਗਾ ਅਤੇ ਚੇਅਰਮੈਨ ਰਾਮ ਲੁਭਾਇਆ ਲੱਧੜ ਨੇ ਦੱਸਿਆ ਕਿ 31 ਜਨਵਰੀ ਨੂੰ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਅਤੇ ਸੰਤ ਬਾਬਾ ਸ਼ਾਮ ਦਾਸ ਜੀ ਗੱਦੀ ਨਸ਼ੀਨ ਮਾਹਿਲ ਗਹਿਲਾਂ ਵਾਲਿਆਂ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਰਵਿਦਾਸ ਮੰਦਰ ਨਵਾਂਸ਼ਹਿਰ ਤੋਂ ਆਰੰਭ ਹੋਵੇਗਾ ਜਿਸ ਵਿੱਚ ਬੈਂਡ ਪਾਰਟੀਆਂ, ਗਤਕਾ ਪਾਰਟੀਆਂ ਅਤੇ ਵੱਖ-ਵੱਖ ਮੁਹੱਲਿਆਂ ਦੀਆਂ ਝਾਕੀਆਂ ਨਗਰ ਕੀਰਤਨ ਦੀ ਸ਼ੋਭਾ ਵਧਾਉਣਗੀਆਂ | ਇਹ ਨਗਰ ਕੀਰਤਨ ਸ਼ਹਿਰ ਦੀ ਪ੍ਰਕਿਰਮਾ ਕਰਨ ਉਪਰੰਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸਮਾਪਤ ਹੋਵੇਗਾ | ਰਾਤ ਨੂੰ ਗਾਇਕ ਬਲਰਾਜ ਬਿਲਗਾ, ਗੁਰੂ ਰਵਿਦਾਸ ਭਜਨ ਮੰਡਲੀ ਗੁਣਗਾਨ ਕਰਨਗੇ ਅਤੇ 1 ਫਰਵਰੀ ਨੂੰ ਭਾਈ ਅਜੀਤ ਸਿੰਘ ਨਵਾਂਸ਼ਹਿਰ ਅਤੇ ਮਾਸ਼ਾ ਅਲੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕਰਨਗੇ | ਇਸ ਮੌਕੇ ਪ੍ਰਧਾਨ ਜੋਗਰਾਜ ਜੋਗਾ, ਵਾਈਸ ਪ੍ਰਧਾਨ ਪਾਲ ਚੰਦ ਪਾਲਾ, ਸੈਕਟਰੀ ਧਰਮਪਾਲ ਬਾਲੀ, ਜਾਇੰਟ ਸੈਕਟਰੀ ਲੱਕੀ ਕਰੜੇ, ਕੈਸ਼ੀਅਰ ਨਰੇਸ਼ ਕੁਮਾਰ, ਜਾਇੰਟ ਕੈਸ਼ੀਅਰ ਬਲਵਿੰਦਰ ਸਹਿਜਲ, ਚੇਅਰਮੈਨ ਰਾਮ ਲੁਭਾਇਆ ਲੱਧੜ, ਵਾਈਸ ਚੇਅਰਮੈਨ ਯੋਗੇਸ਼ ਬਾਲੀ ਅਤੇ ਮੈਂਬਰ ਹਰਬੰਸ ਤੁਰੇ, ਪ੍ਰੇਮ ਲੱਧੜ, ਰਜਿੰਦਰ ਕੁਮਾਰ ਗੋਬਿੰਦਾ, ਅਮਰਨਾਥ ਬਾਲੀ, ਸੋਨੂੰ ਲੱਧੜ, ਰਮਦੀਪ ਲੱਧੜ, ਸੁਰੇਸ਼ ਕੁਮਾਰ ਜਨਾਗਲ, ਲਾਲ ਚੰਦ ਲਾਲੀ, ਰਵਿੰਦਰ ਬਾਲੀ, ਰਾਜ ਕੁਮਾਰ ਰਾਜਾ, ਨੌਜਵਾਨ ਸਭਾ ਦੇ ਪ੍ਰਧਾਨ ਧਰਮਿੰਦਰ ਬਾਲੀ, ਅਮਿਤ ਬਾਲੀ ਵਾਈਸ ਪ੍ਰਧਾਨ, ਜਤਿੰਦਰ ਬਾਲੀ ਕੈਸ਼ੀਅਰ, ਮਨਜੀਤ ਬਾਲੀ ਵਾਈਸ ਕੈਸ਼ੀਅਰ, ਚੇਅਰਮੈਨ ਅਮਨ ਸਹੋਤਾ ਆਦਿ ਹਾਜ਼ਰ ਸਨ |