ਨਵਾਂਸਹਿਰ/ਪੋਜੇਵਾਲ ਸਰਾਂ, 28 ਜਨਵਰੀ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਾ)-ਸ਼ੈਸ਼ਨ 2026-27 ਲਈ ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਮੁਹਿੰਮ ਐਸ.ਓ.ਈ ਨਵਾਂਸਹਿਰ ਤੋਂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸ਼ੁਰੂ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਤੇ ਸਾਡੇ ਸਰਕਾਰੀ ਸਕੂਲ ਸਮੇਂ ਦੇ ਹਾਣੀ ਬਣ ਗਏ ਹਨ ਤੇ ਇਨ੍ਹਾਂ ਸਕੂਲਾਂ ਵਿੱਚ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ | ਬੱਚਿਆਂ ਨੂੰ ਮੁਫਤ ਕਿਤਾਬਾਂ, ਮੁਫਤ ਵਰਦੀਆਂ ਅਤੇ ਮੁਫਤ ਮਿਡ-ਡੇ-ਮੀਲ ਦੀ ਸਹੂਲਤ ਹੈ | ਇਸ ਤੋਂ ਇਲਾਵਾ ਬੱਚਿਆਂ ਨੂੰ ਸਰਕਾਰ ਵਲੋਂ ਵਜ਼ੀਫੇ ਵੀ ਦਿੱਤੇ ਜਾ ਰਹੇ ਹਨ | ਸਰਕਾਰੀ ਸਕੂਲ਼ਾਂ 'ਚ ਉੱਚ ਦਰਜਾ ਸਿੱਖਿਆ ਪਾ੍ਰਪਤ ਅਧਿਆਪਕ ਹਨ | ਇਸ ਲਈ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ | ਉਨ੍ਹਾਂ ਕਿਹਾ ਕਿ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆਈ.ਆਈ.ਟੀ ਅਤੇ ਵੱਡੇ ਮੈਡੀਕਲਾਂ ਕਾਲਜਾਂ 'ਚ ਦਾਖਲਾ ਪ੍ਰਾਪਤ ਕਰ ਹਰੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੁਲਾਂ ਦੀ ਤਰਜ 'ਤੇ ਨਰਸਰੀ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਵਲੋਂ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਆਖਿਆਂ ਅਤੇ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆ ਬਾਰੇ ਦੱਸਿਆ ਤੇ ਇਹ ਵੀ ਕਿਹਾ ਕਿ ਇਸ ਵਾਰ ਸਕੂਲ਼ਾਂ ਨੂੰ 10 ਫੀਸਦੀ ਦਾਖਲਾ ਵਧਾਉਣ ਲਈ ਟੀਚਾ ਦਿੱਤਾ ਗਿਆ ਹੈ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਵਲੋਂ ਮੁੱਖ ਮਹਿਮਾਨ ਅਤੇ ਬਾਕੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜ਼ਿਲ੍ਹੇ ਦੀ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਦਾਖਲਾ ਵੈਨ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਵੱਖ-ਵੱਖ ਪਿੰਡਾਂ ਵਿੱਚ ਸਿੱਖਿਆ ਵਿਭਾਗ ਦੀਆ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸੇਗੀ ਅਤੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰੇਗੀ | ਇਸ ਮੌਕੇ ਪਿ੍ੰਸੀਪਲ ਸਰਬਜੀਤ ਸਿੰਘ ਐਸ.ਓ.ਈ ਨਵਾਂਸਹਿਰ, ਪਿੰ੍ਰ. ਡਾ. ਸੁਰਿੰਦਰ ਪਾਲ ਅਗਨੀਹੋਤਰੀ, ਪਿ੍ੰ. ਰਜਨੀਸ਼ ਕੁਮਾਰ, ਪਿ੍ੰ. ਰਾਜਨ ਭਾਰਦਵਾਜ, ਗੁਰਪ੍ਰੀਤ ਸਿੰਘ, ਪਰਮਿੰਦਰ ਭੰਗਲ ਸਟੇਟ ਅਵਾਰਡੀ, ਅਮਨਪ੍ਰੀਤ ਸਿੰਘ ਜੌਹਰ, ਲਲਿਤਾ ਕੁਮਾਰੀ, ਸਤਨਾਮ ਸਿੰਘ ਡੀ.ਆਰ.ਸੀ ਪ੍ਰਾਇਮਰੀ, ਅਵਤਾਰ ਸਿੰਘ ਬੀ.ਪੀ.ਈ.ਓ ਨਵਾਂਸਹਿਰ, ਗੁਰਪਾਲ ਸਿੰਘ ਬੀ.ਪੀ.ਈ.ਓ ਔੜ, ਜਗਦੀਪ ਸਿੰਘ ਬੀ.ਪੀ.ਈ.ਓ ਬੰਗਾ, ਕੁਲਦੀਪ ਸਿੰਘ ਔਲੀਆਪੁਰ, ਰਮਨ ਕੁਮਾਰ ਨਵਾਂਸਹਿਰ, ਨਵੀਨ ਗੁਲਾਟੀ, ਦਿਨੇਸ ਗੌਤਮ, ਸੁਰੇਸ ਕੁਮਾਰ ਸ਼ਾਸਤਰੀ, ਨੀਲ ਕਮਲ, ਅਮਨਦੀਪ ਸਿੰਘ, ਜਸਵਿੰਦਰ ਕੌਰ, ਰਾਮ ਲਾਲ, ਜਸਵਿੰਦਰ ਸਿੰਘ ਸੁਪਰਡੈਂਟ, ਰਾਮ ਤੀਰਥ ਸਿੰਘ, ਹੰਸ ਰਾਜ, ਬਲਵੀਰ ਕੌਰ, ਅਵਤਾਰ ਕੌਰ, ਕਵਿਤਾ ਸੱਭਰਵਾਲ, ਡਿੰਪੀ ਖੁਰਾਨਾ, ਡੌਲੀ ਧੀਮਾਨ, ਦਵਿੰਦਰ ਕੁਮਾਰ, ਗੁਰਦਿਆਲ ਮਾਨ ਬੀ.ਆਰ.ਸੀ, ਬਰਿੰਦਰ ਕੁਮਾਰ, ਪਰਮਿਦਰ ਸਿੰਘ, ਅਸਵਨੀ ਕੁਮਾਰ, ਰਾਮ ਲਾਲ, ਨੀਮਲ ਕੁਮਰੀ ਮਜਾਰਾਂ ਕਲਾਂ, ਨੀਲਮ ਕੁਮਾਰੀ ਮਹਾਲੋਂ ਆਦਿ ਸਮੇਤ ਜ਼ਿਲ੍ਹੇ ਦੇ ਸਮੂਹ ਅਧਿਆਪਕ ਅਤੇ ਅਧਿਕਾਰੀ ਹਾਜ਼ਰ ਸਨ |
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਮੁਹਿੰਮ ਦੀ ਸ਼ੁਰੂਆਤ
ਅਜੀਤ ਡੈਸਕ
29-01-2026