11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੰਧੂ ਭਰਾਵਾਂ ਵਲੋਂ ਬਹਿਰਾਮ ਪੰਚਾਇਤ ਨੂੰ 2 ਗੱਡੀਆਂ ਭੇਟ

Ad Position 21
No active advertisement
ਅਜੀਤ ਡੈਸਕ 29-01-2026

ਗ੍ਰਾਮ ਪੰਚਾਇਤ ਬਹਿਰਾਮ ਨੂੰ 2 ਗੱਡੀਆਂ ਦੀਆਂ ਚਾਬੀਆ ਭੇਟ ਕਰਦੇ ਹੋਏ ਦਾਨੀ ਸੱਜਣ ਕਮਲਦੇਵ ਸਿੰਘ ਸੰਧੂ ਤੇ ਸ਼ਿਵਦੇਵ ਸਿੰਘ ਸੰਧੂ | ਤਸਵੀਰ : ਨਛੱਤਰ ਸਿੰਘ


ਬਹਿਰਾਮ, 28 ਜਨਵਰੀ (ਨਛੱਤਰ ਸਿੰਘ ਬਹਿਰਾਮ)-ਉੱਘੇ ਸਮਾਜ ਸੇਵਕ, ਦਾਨੀ ਪਰਿਵਾਰ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਕਮਲਦੇਵ ਸਿੰਘ ਸੰਧੂ ਅਤੇ ਸ਼ਿਵਦੇਵ ਸਿੰਘ ਸੰਧੂ ਵਲੋਂ ਆਪਣੇ ਪਿਤਾ ਕਰਨੈਲ ਸਿੰਘ ਸੰਧੂ ਤੇ ਬਾਬਾ ਦਲੀਪ ਸਿੰਘ ਸੰਧੂ ਦੀ ਯਾਦ 'ਚ ਪਿੰਡ ਬਹਿਰਾਮ ਦੀ ਸਹੂਲਤ ਲਈ ਇੱਕ ਕੂੜਾ ਡੰਪਰ ਅਤੇ ਇੱਕ ਗੱਡੀ ਸ਼ਮਸ਼ਾਨਘਾਟ ਲਈ ਤੇ ਇੱਕ ਮਿ੍ਤਕ ਦੇਹ ਲਿਜਾਣ ਲਈ ਸਰਪੰਚ ਬਹਿਰਾਮ ਮੋਹਣ ਲਾਲ ਭੁੱਟਾ ਨੂੰ ਭੇਟ ਕੀਤੀਆਂ | ਜ਼ਿਕਰਯੋਗ ਹੈ ਕਿ ਉਕਤ ਸੰਧੂ ਭਰਾਵਾਂ ਵਲੋਂ ਸ਼ਿਵ ਮੰਦਰ ਬਹਿਰਾਮ ਨੂੰ 50 ਹਜ਼ਾਰ ਰੁਪਏ ਨਕਦ ਵੀ ਭੇਟ ਕੀਤੇ | ਸਮੂਹ ਪੰਚਾਇਤ ਵਲੋਂ ਜਿੱਥੇ ਦਾਨੀ ਸੱਜਣਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ, ਉੱਥੇ ਉਨ੍ਹਾ ਦੇ ਇਸ ਨੇਕ ਕਾਰਜ ਕਰਨ 'ਤੇ ਧੰਨਵਾਦ ਵੀ ਕੀਤਾ | ਇਸ ਮੌਕੇ ਕਮਲਦੇਵ ਸਿੰਘ ਸੰਧੂ, ਸ਼ਿਵਦੇਵ ਸਿੰਘ ਸੰਧੂ, ਸੁਰਿੰਦਰ ਸਿੰਘ ਅਟਵਾਲ, ਇਕਬਾਲ ਸਿੰਘ ਅਟਵਾਲ, ਸਰਪੰਚ ਮੋਹਣ ਲਾਲ, ਜਸਵੀਰ ਸਿੰਘ ਨਾਗਰਾ ਪ੍ਰਧਾਨ ਗੁਰਦੁਆਰਾ ਕਲਗੀਧਰ ਸਾਹਿਬ, ਮਲਕੀਤ ਸਿੰਘ ਅਟਵਾਲ, ਸੰਮਤੀ ਮੈਂਬਰ ਮਹਿੰਦਰਪਾਲ, ਮੋਹਣ ਲਾਲ ਭੁੱਟਾ, ਦਵਿੰਦਰ ਬਤਰਾ, ਕੁਲਦੀਪ ਰਾਏ ਪੰਚ, ਬਲਵੀਰ ਰਾਮ ਪੰਚ, ਗੁਰਪਾਲ ਸਿੰਘ ਪੰਚ, ਤਰਸੇਮ ਲਾਲ ਪੰਚ, ਹਰਪ੍ਰੀਤ ਸਿੰਘ ਹੈਪੀ ਕਾਹਲੋਂ, ਪਰਮਜੀਤ ਕੁਮਾਰ, ਬਿੱਲੂ ਪ੍ਰਧਾਨ, ਰਣਜੀਤ ਕੁਮਾਰ, ਅਮਰਜੀਤ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਜੈਨ ਨੂੰ ਮਰਨ ਉਪਰੰਤ 'ਸ਼੍ਰੇਸ਼ਠੀ ਸ਼੍ਰਾਵਕ ਰਤਨ' ਦੀ ਉਪਾਧੀ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਨਵਾਂਸ਼ਹਿਰ-ਸਲੋਹ ਸੜਕ ਦਾ ਮੰਦਾ ਹਾਲ
Ad Position 24