11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੁਰਿੰਦਰ ਜੈਨ ਨੂੰ ਮਰਨ ਉਪਰੰਤ 'ਸ਼੍ਰੇਸ਼ਠੀ ਸ਼੍ਰਾਵਕ ਰਤਨ' ਦੀ ਉਪਾਧੀ ਨਾਲ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-01-2026

ਨਵਾਂਸ਼ਹਿਰ, 28 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਐਸ.ਐਸ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ ਨੂੰ ਮਰਨ ਉਪਰੰਤ 'ਸ਼੍ਰੇਸ਼ਠੀ ਸ਼੍ਰਾਵਕ ਰਤਨ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ | ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸੁਰਿੰਦਰ ਜੈਨ ਨੇ ਲਗ-ਭਗ 18 ਸਾਲ ਪ੍ਰਧਾਨ ਵਜੋਂ ਜੈਨ ਭਾਈਚਾਰੇ ਦੀ ਸੇਵਾ ਕੀਤੀ | ਉਹ ਆਪਣੀ ਸਾਰੀ ਉਮਰ ਭਾਈਚਾਰੇ ਨਾਲ ਨੇੜਿਓਾ ਜੁੜੇ ਰਹੇ, ਹਰ ਸੰਭਵ ਤਰੀਕੇ ਨਾਲ ਇਸਦਾ ਸਮਰਥਨ ਕੀਤਾ | ਇਨ੍ਹਾਂ 18 ਸਾਲਾਂ ਦੌਰਾਨ ਉਨ੍ਹਾਂ ਨੇ ਕਈ ਮਹਾਨ ਸਾਧੂਆਂ ਅਤੇ ਸਾਧਵੀਆਂ ਲਈ ਚਤੁਰਮਾਸ ਦਾ ਆਯੋਜਨ ਕੀਤਾ, ਜੋ ਕਿ ਇਤਿਹਾਸਕ ਅਤੇ ਬਹੁਤ ਸਫ਼ਲ ਰਹੇ | ਉਹ ਆਪਣੇ ਜੀਵਨ ਦੇ ਅੰਤ ਤੱਕ ਪ੍ਰਧਾਨ ਵਜੋਂ ਭਾਈਚਾਰੇ ਦੀ ਸੇਵਾ ਕਰਦੇ ਰਹੇ | ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਿੱਚ, ਨਵੀਂ ਦਿੱਲੀ ਦੇ ਆਲ ਇੰਡੀਆ ਜੈਨ ਕਾਨਫਰੰਸ ਦੇ ਰਾਸ਼ਟਰੀ ਮੰਤਰੀ ਰਾਕੇਸ਼ ਜੈਨ ਲੱਕੀ ਨੇ ਐਸ.ਐਸ ਜੈਨ ਸਭਾ ਦੇ ਸਮਰਥਨ ਨਾਲ, ਸੁਰਿੰਦਰ ਜੈਨ ਨੂੰ ਮਰਨ ਉਪਰੰਤ 'ਸ਼੍ਰੇਸ਼ਠੀ ਸ਼੍ਰਾਵਕ ਰਤਨ' ਦੀ ਉਪਾਧੀ ਨਾਲ ਸਨਮਾਨਿਤ ਕੀਤਾ | ਇਹ ਸਨਮਾਨ ਉਨ੍ਹਾਂ ਦੀ ਪਤਨੀ ਕਾਂਤਾ ਜੈਨ, ਮਨੀਸ਼ ਜੈਨ, ਸੁਨੀਸ਼ ਜੈਨ, ਅੰਜਲੀ ਜੈਨ, ਰੁਚੀ ਜੈਨ, ਮੀਨਾਕਸ਼ੀ ਜੈਨ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਜੈਨ ਕਾਨਫਰੰਸ ਦਿੱਲੀ ਦੇ ਜਨਰਲ ਸਕੱਤਰ ਰਾਕੇਸ਼ ਜੈਨ ਲੱਕੀ, ਲਲਿਤ ਮੋਹਨ ਪਾਠਕ, ਸ਼ੀਤਲ ਜੈਨ, ਰਜਨੀਸ਼ ਜੈਨ ਗੁੱਗੂ, ਅਸ਼ੋਕ ਜੈਨ, ਰਤਨ ਜੈਨ, ਅਚਲ ਜੈਨ, ਰਾਕੇਸ਼ ਜੈਨ ਬੱਬੀ, ਮਨੋਜ ਜੈਨ, ਪੰਕਜ ਜੈਨ, ਕੰਚਨ ਜੈਨ, ਰਿਤੂ ਜੈਨ ਅਤੇ ਹੋਰ ਅਧਿਕਾਰੀਆਂ ਨੇ ਜੀ.ਐਨ ਪੈਲੇਸ ਵਿਖੇ ਹੋਏ ਸਮਾਗਮ ਮੌਕੇ ਦਸਤਾਰ ਭੇਟ ਕੀਤੀ ਗਈ | ਉਨ੍ਹਾਂ ਦੇ ਦਸਤਾਰ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਐਸ.ਐਸ ਜੈਨ ਸਭਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਸਾਬਕਾ ਮੰਤਰੀ ਚੰਦਰ ਮੋਹਨ ਜੈਨ, ਮਨੋਜ ਜੈਨ, ਅਭੈ ਜੈਨ ਐਡਵੋਕੇਟ, ਰਿਤੂ ਜੈਨ, ਅਲਕਾ ਜੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਚੰਦਨ ਜੈਨ, ਜਾਗਿ੍ਤ ਜੈਨ, ਆਸਥਾ ਜੈਨ, ਚਾਰੁਲ ਜੈਨ, ਦੀਕਸ਼ਾ ਜੈਨ ਅਤੇ ਮਹਿਕ ਜੈਨ ਨੇ ਵੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ | ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਕੇਈ ਪਤਵੰਤੇ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਵਜ਼ੀਰ ਸਿੰਘ ਸਕੂਲ ਵਿਖੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੰਧੂ ਭਰਾਵਾਂ ਵਲੋਂ ਬਹਿਰਾਮ ਪੰਚਾਇਤ ਨੂੰ 2 ਗੱਡੀਆਂ ਭੇਟ
Ad Position 24