ਹਾਦਸਿਆਂ ਦਾ ਕਾਰਨ ਬਣ ਰਹੀ ਪਲਾਸਟਿਕ ਡੋਰ ਨਾਲ ਉਡਾਏ ਜਾ ਰਹੇ ਪਤੰਗਾਂ ਨੂੰ ਸਰਕਾਰ ਰੋਕੇ -ਜਾਡਲੀ
ਅਜੀਤ ਡੈਸਕ
29-01-2026
ਮਜਾਰੀ/ਸਾਹਿਬਾ, 28 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਹਰ ਸਾਲ ਪ੍ਰਸ਼ਾਸ਼ਨ ਤੇ ਪੁਲਿਸ ਵਲੋਂ ਪਲਾਸਟਿਕ ਦੀ ਡੋਰ ਨੂੰ ਲੈ ਕੇ ਪਾਬੰਦੀ ਲਗਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕੀ ਤੌਰ 'ਤੇ ਇਹ ਦਾਅਵੇ ਖੋਖਲੇ ਹੀ ਸਾਬਤ ਨਜ਼ਰ ਆ ਰਹੇ ਹਨ | ਪਰ ਪਤੰਗ ਉਡਾਣ ਲਈ ਪਲਾਸਟਿਕ ਦੀ ਡੋਰ ਦੀ ਲੋਕਾਂ ਵਲੋਂ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਕਾਂਗਰਸੀ ਆਗੂ ਹਰਜੀਤ ਸਿੰਘ ਜਾਡਲੀ ਚੇਅਰਮੈਨ ਕੋਆਪਰੇਟਿਵ ਬੈਂਕ ਨਵਾਂਸ਼ਹਿਰ ਨੇ ਕੀਤਾ | ਉਨ੍ਹਾਂ ਕਿਹਾ ਪਤੰਗ ਉਡਾਉਣ ਸਮੇਂ ਪਲਾਸਟਿਕ ਡੋਰ ਦੀ ਲਪੇਟ 'ਚ ਆਉਣ ਨਾਲ ਸਕੂਟਰ, ਮੋਟਰਸਾਈਕਲ ਸਵਾਰ, ਰਾਹਗੀਰ, ਪਸ਼ੂ ਤੇ ਪੰਛੀ ਗੰਭੀਰ ਜਖ਼ਮੀ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵਲੋਂ ਗੁਪਤ ਤਰੀਕੇ ਨਾਲ ਇਹ ਡੋਰ ਵੇਚੀ ਜਾ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਿਨ ਤੋਂ ਪਹਿਲਾਂ ਪਲਾਸਟਿਕ ਦੀ ਡੋਰ 'ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ |