ਬਹਿਰਾਮ, 28 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸ਼ਿਵ ਪਬਲਿਕ ਸਕੂਲ ਬਹਿਰਾਮ ਵਿਖੇ ਸਕੂਲ ਸਟਾਫ਼ ਅਤੇ ਬੱਚਿਆਂ ਵਲੋਂ ਰਲ ਕੇ ਦੇਸ਼ ਦਾ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਪਿੰ੍ਰਸੀਪਲ ਵਿਕਰਾਂਤ ਠਾਕੁਰ ਨੇ ਉਕਤ ਦਿਹਾੜੇ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਦੱਸਿਆ | ਉਪਰੰਤ ਬੱਚਿਆ ਦੇ ਭਾਸ਼ਨ ਮੁਕਾਬਲੇ ਕਰਵਾਏ ਤੇ ਪੜ੍ਹਾਈ 'ਚੋਂ ਹੁਸ਼ਿਆਰ ਬੱਚਿਆਂ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ | ਇਸ ਮੌਕੇ ਸਮੂਹ ਪ੍ਰਬੰਧਕੀ ਕਮੇਟੀ, ਪਿੰ੍ਰਸੀਪਲ ਵਿਕਰਾਂਤ ਠਾਕੁਰ, ਸਕੂਲ ਚੇਅਰਪਰਸਨ ਮੈਡਮ ਕਮਲੇਸ਼ ਕੁਮਾਰੀ, ਕੁਲਵਿੰਦਰ ਕੌਰ, ਮੋਨਿਕਾ ਰਾਣੀ, ਪਿ੍ੰਕਾ, ਅਸ਼ਮੀਨ, ਅਰੁਣਦੀਪ ਕੌਰ, ਲਵਲੀਨ, ਦੀਪਕਾ ਅਤੇ ਸਮੂਹ ਸਟਾਫ਼ ਹਾਜ਼ਰ ਸੀ |