ਘੁੰਮਣਾਂ, 28 ਜਨਵਰੀ (ਮਹਿੰਦਰ ਪਾਲ ਸਿੰਘ)-ਪਿੰਡ ਮਹੇਲੀਆਣਾਂ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਹਨ | ਸੰਗਤਾਂ ਹਰ ਰੋਜ਼ ਗੁਰੂ ਰਵਿਦਾਸ ਜੀ ਦੇ ਸ਼ਬਦ ਗਾਇਨ ਕਰਦੇ ਹੋਏ ਪਿੰਡ ਦੀ ਪ੍ਰਕਰਮਾ ਕਰਦੀਆਂ ਹਨ | ਸੰਗਤਾਂ ਦੀ ਸੇਵਾ ਲਈ ਪਿੰਡ ਵਾਸੀ ਥਾਂ-ਥਾਂ ਚਾਹ ਤੇ ਲੰਗਰ ਲਗਾ ਕੇ ਪ੍ਰਭਾਤ ਫੇਰੀਆਂ ਦਾ ਸਤਿਕਾਰ ਕਰਦੇ ਹਨ | ਇਸ ਮੌਕੇ 'ਤੇ ਪ੍ਰਧਾਨ ਪਾਲ ਸਿੰਘ, ਬਲਵੀਰ ਸਿੰਘ, ਬੂਟਾ ਸਿੰਘ, ਦਲਜੀਤ ਰਾਮ, ਰਾਮ ਮੂਰਤੀ, ਮਨਜੀਤ ਸਿੰਘ, ਮਹਿੰਦਰ ਪਾਲ ਸਿੰਘ ਖਾਲਸਾ, ਬੀਰਬਲ, ਰਵੀ, ਪਿਆਰਾ ਸਿੰਘ, ਕੇਵਲ ਰਾਮ, ਨਿਰਮਲ ਕੁਮਾਰ, ਡਾ. ਬਿਸ਼ੰਭਰ ਲਾਲ, ਅਜੇ ਕੁਮਾਰ ਤੇ ਹੋਰ ਸੰਗਤਾਂ ਹਾਜ਼ਰ ਹੁੰਦੀਆਂ ਹਨ |