ਘੁੰਮਣਾਂ, 21 ਫਰਵਰੀ (ਮਹਿੰਦਰ ਪਾਲ ਸਿੰਘ)-ਅਸੀਂ ਇਹ ਕਹਿੰਦੇ ਹਾਂ ਕਿ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਹਨ, ਜੇਕਰ ਪੰਜਾਬ 'ਚ ਨੌਜਵਾਨ ਪੀੜ੍ਹੀ ਨਹੀਂ ਰਹੇਗੀ ਤਾਂ ਪੰਜਾਬ ਕਿਵੇ ਤਰੱਕੀ ਕਰੇਗਾ | ਪੰਜਾਬ 'ਚ ਨਿੱਤ ਦਿਹਾੜੇ ਚੰਗੇ ਸਰਪੰਚ, ਖਿਡਾਰੀ, ਵਪਾਰੀ ਗੋਲੀਆਂ ਨਾਲ ਮਾਰੇ ਜਾ ਰਹੇ ਹਨ | ਇਹ ਵਿਚਾਰ ਕਾਂਗਰਸੀ ਆਗੂ ਹੁਸਨ ਸਿੰਘ ਘੁੰਮਣ ਤੇ ਰੇਸ਼ਮ ਸਿੰਘ ਘੁੰਮਣ ਨੇ ਸਾਂਝੇ ਬਿਆਨ ਰਾਹੀ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਪੰਜਾਬ ਹਰ ਰੋਜ਼ ਗੈਂਗਵਾਰ ਨਾਲ ਦਹਿਲਿਆ ਹੋਇਆ ਹੈ | ਪ੍ਰਸ਼ਾਸਨ ਨਾ ਦੀ ਕੋਈ ਚੀਜ ਨਹੀ, ਗੁੰਡਿਆਂ ਦੇ ਏਨੇ ਹੌਂਸਲੇ ਵਧੇ ਹੋਏ ਹਨ ਕਿ ਪੁਲਿਸ ਦੀ ਕੋਈ ਪ੍ਰਵਾਹ ਨਹੀ | ਪੁਲਿਸ ਇਨ੍ਹਾਂ ਘਟਨਾਵਾਂ ਨੂੰ ਰੋਕਣ 'ਚ ਅਸਫਲ ਨਜ਼ਰ ਆ ਰਹੀ ਹੈ | ਜੋ ਨੌਜਵਾਨ ਕੁਰਾਹੇ ਪੈ ਚੁੱਕੇ ਹਨ ਉਨ੍ਹਾਂ ਨੂੰ ਸਰਕਾਰ ਮੁੱਖ ਧਾਰਾ 'ਚ ਲਿਆਵੇ ਨਾ ਕਿ ਪੁਲਿਸ ਮੁਕਾਬਲੇ ਬਣਾਵੇ ਤਾਂ ਜੋ ਪੰਜਾਬ ਦਾ ਮਾਹੌਲ ਸੁਖਾਲਾ ਹੋ ਸਕੇ |