02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰਸੋਈ ਗੈਸ ਦੀ ਸਪਲਾਈ ਸੰਬੰਧੀ ਵਫਦ ਐਚ.ਪੀ.ਗੈਸ ਏਜੰਸੀ ਬੰਗਾ ਦੇ ਮਾਲਕ ਨੂੰ ਮਿਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਬੰਗਾ, 28 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)- ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਬੰਗਾ ਦਾ ਵਫਦ ਤਰਸੇਮ ਸਿੰਘ ਜ਼ਿਲ੍ਹਾ ਸਕੱਤਰ ਕਿਰਤੀ ਕਿਸਾਨ ਯੂਨੀਅਨ ਅਤੇ ਹਰੀ ਰਾਮ ਰਸੂਲਪੁਰੀ ਦੀ ਅਗਵਾਈ ਹੇਠ ਐਚ.ਪੀ ਗੈਸ ਏਜੰਸੀ ਬੰਗਾ ਦੇ ਮਾਲਕ ਨੂੰ ਮਿਲਣ ਲਈ ਗਿਆ | ਪਰ ਗੈਸ ਏਜੰਸੀ ਮਾਲਕ ਮੌਕੇ 'ਤੇ ਨਾ ਹੋਣ ਕਰਕੇ ਦਫਤਰ ਦੇ ਕਲਰਕ ਨੇ ਫੋਨ ਕਰਕੇ ਏਜੰਸੀ ਦੇ ਮਾਲਕ ਨਾਲ ਗੱਲਬਾਤ ਕਰਾਈ | ਜਿਸ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਅਗਲੇ ਹਫਤੇ ਸੋਮਵਾਰ ਜਾਂ ਮੰਗਲਵਾਰ ਗੈਸ ਸਿਲੰਡਰਾਂ ਦੀ ਗੱਡੀ ਪਿੰਡ ਰਸੂਲਪੁਰ ਅਤੇ ਕਰਨਾਣਾ ਵਿੱਚ ਪਹੁੰਚੇਗੀ | ਇਸ ਵਫਦ ਵਿੱਚ ਤਰਸੇਮ ਸਿੰਘ ਬੈਂਸ, ਹਰੀ ਰਾਮ ਰਸੂਲਪੁਰੀ, ਸੋਹਣ ਸਿੰਘ ਅਟਵਾਲ, ਅਵਤਾਰ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਗਿਆਨ ਸਿੰਘ, ਅਸੋਕ ਸਿੰਘ, ਰਾਕੇਸ਼ ਕੁਮਾਰ ਕਰਨਾਣਾ, ਰਾਜਾ ਪੰਚਾਇਤ ਮੈਂਬਰ ਕਰਨਾਣਾ ਅਤੇ ਗੁਰਦੀਪ ਸਿੰਘ ਕਰਨਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਟਰੇਡ ਯੂਨੀਅਨਾਂ ਵਲੋਂ 1 ਅਪ੍ਰੈਲ ਨੂੰ ਸੰਘਰਸ਼ ਦਿਵਸ ਮਨਾਉਣ ਦਾ ਐਲਾਨ ਅਗਲੀ ਖ਼ਬਰ ਆਟੋ ਤੇ ਈ-ਰਿਕਸ਼ਾ ਸੰਬੰਧੀ ਹਾਈ ਕੋਰਟ ਦੇ ਹੁਕਮ ਬਣੇ ਪ੍ਰਸ਼ਾਸਨ ਦੇ ਗਲੇ ਦੀ ਹੱਡੀ
Ad Position 24