ਕਾਠਗੜ੍ਹ, 28 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਨਵ-ਨਿਯੁਕਤ ਚੇਅਰਮੈਨ ਬਲਾਕ ਸੰਮਤੀ ਨਾਨਕ ਸਿੰਘ ਜੰਡੀ ਦਾ ਪ੍ਰੇਮ ਨਗਰ ਆਸਰੋਂ ਪਹੁੰਚਣ 'ਤੇ ਇਲਾਕੇ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ 'ਤੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਨਾਨਕ ਸਿੰਘ ਜੰਡੀ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ | ਨਾਨਕ ਸਿੰਘ ਜੰਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਚਾਂ-ਸਰਪੰਚਾਂ ਨੂੰ ਨਾਲ ਲੈ ਕੇ ਪਿੰਡਾਂ ਦੇ ਰਹਿੰਦੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ | ਨਾਨਕ ਸਿੰਘ ਜੰਡੀ ਨੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਜੇ ਮੰਗੂਪੁਰ ਦਾ ਤਹਿਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਸਭ ਕੁੱਝ ਹਾਸਿਲ ਹੋਇਆ | ਇਸ ਮੌਕੇ 'ਤੇ ਮੋਹਨ ਲਾਲ ਸੰਧੂ, ਸਰਪੰਚ ਬਲਜਿੰਦਰ ਸਿੰਘ ਮਾਣੇਵਾਲ, ਸਾਬਕਾ ਸਰਪੰਚ ਪ੍ਰੇਮ ਨਗਰ ਸੁਸ਼ੀਲ ਕੁਮਾਰ, ਸਾਬਕਾ ਚੇਅਰਮੈਨ ਧਰਮ ਪਾਲ ਭਰਥਲਾ, ਸੰਜੀਵ ਕੁਮਾਰ ਸੋਨੂੰ ਮੌਜੂਦ ਰਹੇ |