ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ)- ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ ਨੇ ਦੱਸਿਆ ਕਿ 5 ਅਪ੍ਰੈਲ ਦਿਨ ਐਤਵਾਰ ਨੂੰ ਹੈੱਡ ਆਫ਼ਿਸ ਨਵਾਂਸ਼ਹਿਰ ਵਿਖੇ ਸੰਡੇ ਵੀਜ਼ਾ ਮੇਲਾ ਲਗਾਇਆ ਜਾ ਰਿਹਾ ਹੈ | ਜਿਸ 'ਚ ਜਿਹੜੇ ਵਿਦਿਆਰਥੀ ਵਿਦੇਸ਼ ਪੜ੍ਹਾਈ ਕਰਨ ਦੇ ਚਾਹਵਾਨ ਹਨ ਆਈਲੈੱਟਸ, ਪੀ.ਟੀ.ਈ ਜਾਂ ਸਪੋਕਨ ਇੰਗਲਿਸ਼ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਮੁਫ਼ਤ ਡੈਮੋ ਕਲਾਸ ਦਿੱਤੀ ਜਾਵੇਗੀ | ਜਿਨ੍ਹਾਂ ਬੱਚਿਆਂ ਨੇ ਇਸ ਸਾਲ ਬਾਰ੍ਹਵੀਂ ਦੇ ਪੇਪਰ ਦਿੱਤੇ ਹਨ ਉਨ੍ਹਾਂ ਲਈ ਬਹੁਤ ਵਧੀਆ ਮੌਕਾ ਹੈ ਮੁਫ਼ਤ ਡੈਮੋ ਕਲਾਸ ਲੈਣ ਦਾ | ਪਰ ਉਨ੍ਹਾਂ ਦੱਸਿਆ ਕਿ ਸੀਟਾਂ ਲਿਮਟਿਡ ਹਨ ਇਸ ਕਰਕੇ ਬੱਚੇ ਆਪਣੀ ਸੀਟ ਬੁੱਕ ਪਹਿਲਾਂ ਹੀ ਕਰਵਾ ਸਕਦੇ ਹਨ | ਇਸਦੇ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਕੇ, ਕੈਨੇਡਾ, ਜਰਮਨੀ, ਇਟਲੀ, ਮਾਲਟਾ, ਲਾਤਵੀਆਂ, ਸਿੰਗਾਪੁਰ, ਸਾਈਪ੍ਰਸ ਅਤੇ ਕਿਸੇ ਵੀ ਦੇਸ਼ ਵਿੱਚ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ, ਵਰਕ ਵੀਜ਼ਾ ਦੀ ਸਾਰੀ ਜਾਣਕਾਰੀ ਲੈ ਸਕਦੇ ਹਨ ਜੋ ਕਿ ਬਿਲਕੁਲ ਮੁਫ਼ਤ ਹੈ | ਉਨ੍ਹਾਂ ਦੱਸਿਆ ਕਿ ਐਤਵਾਰ 5 ਅਪ੍ਰੈਲ ਨੂੰ ਉਹ ਖੁਦ ਸਾਰੇ ਕੈਂਡੀਡੇਟ ਨੂੰ ਮਿਲਣਗੇ ਅਤੇ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ | ਓਹਨਾ ਨੇ ਦੱਸਿਆ ਕਿ ਜਿਹੜੇ ਚਾਹਵਾਨ ਕੰਮ ਕਰਨ ਜਾਣਾ ਚਾਹੁੰਦੇ ਹਨ ਉਹਨਾਂ ਲਈ ਯੂਰੋਪ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸੀਟਾਂ ਉਪਲੱਬਧ ਹਨ | ਜਿਸ ਵਿੱਚ ਇਟਲੀ, ਮਾਲਟਾ, ਲਾਤਵੀਆਂ, ਗ੍ਰੀਸ, ਪੁਰਤਗਾਲ ਅਤੇ ਹੋਰ ਬਹੁਤ ਦੇਸ਼ਾਂ ਵਿੱਚ ਕੰਮ ਲਈ ਬੰਦਿਆਂ ਦੀ ਜ਼ਰੂਰਤ ਹੈ | ਜਿਸ ਵਿੱਚ ਜਿਆਦਾ ਪੜ੍ਹਾਈ ਦੀ ਜ਼ਰੂਰਤ ਵੀ ਨਹੀਂ ਹੈ ਬੇਸ਼ਕ ਵਿਆਕਤੀ ਨਾ ਵੀ ਪੜਿ੍ਹਆ ਹੋਵੇ ਈ.ਸੀ.ਆਰ ਪਾਸਪੋਰਟ ਵਾਲੇ ਵੀ ਅਪਲਾਈ ਕਰ ਸਕਦੇ ਹਨ | 5 ਅਪ੍ਰੈਲ ਐਤਵਾਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਵੇਗਾ | ਸਲਾਟ ਬੁੱਕ ਕਰਨ ਲਈ ਚਾਹਵਾਨ ਕੰਪਨੀ ਦੇ ਇੰਸਟਾਗ੍ਰਾਮ ਪੇਜ ਤੋਂ ਨੰਬਰ ਲੈ ਕੇ ਕਾਲ 'ਤੇ ਬੁੱਕ ਕਰ ਸਕਦੇ ਹਨ | ਵਿਜ਼ਟਰ ਜਾਂ ਟੂਰਿਸਟ ਵੀਜ਼ੇ 'ਤੇ ਜਾਣ ਵਾਲੇ ਵੀ ਉਸ ਦਿਨ ਮਿਲ ਸਕਦੇ ਹਨ ਕਿਉਂਕਿ ਸਾਰੀਆਂ ਕੰਟਰੀਜ਼ ਇਸ ਵੇਲੇ ਬੜੀ ਛੇਤੀ ਵੀਜ਼ਾ ਦੇ ਰਹੀਆਂ ਹਨ | ਕੈਨੇਡਾ ਆਸਟ੍ਰੇਲੀਆ ਯੂ.ਕੇ ਦੇ ਨਾਲ-ਨਾਲ ਸ਼ਨੇਗਨ ਦੇਸ਼ਾਂ ਦੇ ਵੀਜ਼ੇ ਵੀ ਆ ਰਹੇ ਹਨ | ਜਿਹੜੇ ਐਪਲੀਕੇਂਟ ਦੀ ਪਹਿਲਾਂ ਰਿਫਊਜ਼ਲ ਲੱਗੀ ਹੈ ਉਹ ਜਰੂਰ ਆਪਣਾ ਕੇਸ ਸਾਂਝਾ ਕਰਨ ਉਹਨਾਂ ਦਾ ਵੀ ਵੀਜ਼ਾ ਲਗਵਾਉਣ 'ਚ ਹਰ ਮਦਦ ਕੀਤੀ ਜਾਵੇਗੀ | ਵਿਦੇਸ਼ ਜਾਣ ਦੇ ਇਛੁੱਕ ਉਹਨਾਂ ਨੂੰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਨਵਾਂਸ਼ਹਿਰ ਦਫ਼ਤਰ ਅਤੇ ਮੰਗਲਵਾਰ, ਵੀਰਵਾਰ, ਸ਼ਨੀਵਾਰ ਗੜ੍ਹਸ਼ੰਕਰ ਦਫਤਰ ਵਿਖੇ ਮਿਲ਼ ਸਕਦੇ ਹਨ |