04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜਾਤੀ ਸਰਟੀਫਿਕੇਟ ਬਣਾਉਣ ਲਈ ਲੋਕ ਹੋਣ ਲੱਗੇ ਖੱਜਲ ਖੁਆਰ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਮਹਿਲਾ ਗਰੰਟੀ ਤਹਿਤ ਦਿੱਤੇ ਜਾਣ ਵਾਲੇ 1500 ਰੁਪਏ ਐੱਸ. ਸੀ. ਪਰਿਵਾਰਾਂ ਨੂੰ ਐਲਾਨ ਤੋਂ ਬਾਅਦ ਜਿੱਥੇ ਜਾਤੀ ਸਰਟੀਫਿਕੇਟ ਲਗਾਉਣਾ ਜ਼ਰੂਰੀ ਹੈ, ਉੱਥੇ ਵੱਖ-ਵੱਖ ਸੁਵਿਧਾ ਕੇਂਦਰਾਂ 'ਚ ਜਾਤੀ ਸਰਟੀਫਿਕੇਟ ਬਣਾਉਣ ਲਈ ਔਰਤਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਸਟਾਫ਼ ਵਲੋਂ ਜਾਤੀ ਸਰਟੀਫਿਕੇਟ ਬਣਾਉਣ ਲਈ ਭਾਵੇਂ ਅਮਲੇ ਨੂੰ ਵੱਡੀ ਗਿਣਤੀ 'ਚ ਲਗਾਇਆ ਗਿਆ ਹੈ | ਸਵੇਰ ਤੋਂ ਹੀ ਵੱਖ-ਵੱਖ ਸੁਵਿਧਾ ਕੇਂਦਰਾਂ 'ਚ ਜਾਤੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਔਰਤਾਂ ਪੁੱਜ ਰਹੀਆਂ ਹਨ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਫ਼ੀ ਪਰਿਵਾਰਾਂ ਨੂੰ ਅਜੇ ਤੱਕ ਇਹ ਸਰਟੀਫਿਕੇਟ ਪ੍ਰਾਪਤ ਕਰਨ ਦੀਆਂ ਸ਼ਰਤਾਂ ਵੀ ਪਤਾ ਨਹੀਂ ਹਨ ਤੇ ਉਹ ਸਵੇਰ ਤੋਂ ਹੀ ਭਰ ਗਰਮੀ 'ਚ ਸਾਰਾ-ਸਾਰਾ ਦਿਨ ਖੱਜਲ ਖੁਆਰ ਹੁੰਦੀਆਂ ਹਨ | ਜਤਿੰਦਰ ਕੌਰ ਮੁੰਗਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਾਤੀ ਸਰਟੀਫਿਕੇਟ ਜਾਰੀ ਕਰਨ ਲਈ ਸ਼ਹਿਰ ਪੱਧਰ 'ਤੇ ਨਗਰ ਕੌਂਸਲਰਾਂ ਅਤੇ ਪਿੰਡ ਪੱਧਰ ਤੇ ਸਰਪੰਚਾਂ ਨੂੰ ਪੂਰੇ ਅਧਿਕਾਰ ਦਿੱਤੇ ਜਾਣ ਤਾਂ ਕਿ ਉਹ ਮੌਕੇ 'ਤੇ ਹੀ ਸਬੰਧਿਤ ਧਿਰ ਨੂੰ ਸਰਟੀਫਕੇਟ ਜਾਰੀ ਕਰ ਸਕਣ | ਬਸਪਾ ਆਗੂ ਪਰਵੀਨ ਬੰਗਾ ਨੇ ਆਖਿਆ ਕਿ ਜਿਸ ਤਰ੍ਹਾਂ ਦਫਤਰਾਂ ਵਿੱਚ ਔਰਤਾਂ ਨੂੰ ਸਰਟੀਫਿਕੇਟ ਪ੍ਰਾਪਤ ਕਰਨ ਲਈ ਪਰੇਸ਼ਾਨ ਹੋਣਾ ਪੈ ਰਿਹਾ ਹੈ, ਇਸ ਦਾ ਸਰਕਾਰ ਨੂੰ ਜਲਦੀ ਹੱਲ ਕੱਢਣਾ ਚਾਹੀਦਾ ਹੈ | ਉਨ੍ਹਾਂ ਆਖਿਆ ਕਿ ਸੁਬਧਾ ਕੇਂਦਰਾਂ 'ਚ ਸਰਕਾਰ ਨੂੰ ਸਟਾਫ਼ ਦੀ ਗਿਣਤੀ ਵਧਾਉਣੀ ਚਾਹੀਦੀ | ਉਨ੍ਹਾਂ ਆਖਿਆ ਕਿ ਸਰਟੀਫਿਕੇਟ ਬਣਾਉਣ ਦੀਆਂ ਸ਼ਰਤਾਂ ਨਰਮ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਹਰ ਔਰਤ ਆਪਣਾ ਸਰਟੀਫਿਕੇਟ ਸੌਖ ਨਾਲ ਪ੍ਰਾਪਤ ਕਰ ਸਕੇ | ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸ. ਸੀ. ਵਿੰਗ ਨੇ ਆਖਿਆ ਕਿ ਸਰਕਾਰ ਵਲੋਂ ਯਤਨ ਕੀਤੇ ਜਾ ਰਹੇ ਹਨ ਕਿ ਪੰਚਾਇਤਾਂ ਦੇ ਪੱਧਰ 'ਤੇ ਹੀ ਉਹਨਾਂ ਨੂੰ ਜਾਤੀ ਸਰਟੀਫਿਕੇਟ ਜਾਰੀ ਕੀਤੇ ਜਾਣਗੇ | ਕਿਸੇ ਵੀ ਵਿਅਕਤੀ ਨੂੰ ਖੱਜਲ ਖੁਆਰ ਹੋਣ ਦੀ ਲੋੜ ਨਹੀਂ ਹੈ | ਉਨ੍ਹਾਂ ਆਖਿਆ ਪਾਰਟੀ ਦਫਤਰਾਂ 'ਚ ਵੀ ਲੋਕਾਂ ਨੂੰ ਸਰਟੀਫਿਕੇਟ ਜਾਰੀ ਕਰਨ ਦੀਆਂ ਸੁਵਿਧਾ ਪ੍ਰਾਪਤ ਕਰਵਾਈਆਂ ਜਾਣਗੀਆਂ | ਉਨ੍ਹਾਂ ਆਖਿਆ ਕਿ ਜੇਕਰ ਕਿਸੇ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਸਬੰਧਤ ਹਲਕਾ ਵਿਧਾਇਕ ਜਾਂ ਹਲਕਾ ਇੰਚਾਰਜ ਨਾਲ ਵੀ ਸੰਪਰਕ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਲੇਖ ਰਾਜ ਮਾਹੀ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੀ. ਐੱਮ. ਸ੍ਰੀ ਸਰਕਾਰੀ ਸਕੂਲ ਦੇ ਪਾੜਿ੍ਹਆਂ ਲਗਾਇਆ ਵਿਦਿਅਕ ਟੂਰ
Ad Position 24