07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕਲੇਰ ਅਕੈਡਮੀ ਦੇ ਅਥਲੀਟਾਂ ਵਲੋਂ ਤਲਵੰਡੀ ਸਾਬੋ ਵਿਖੇ 10 ਤਗਮੇ ਜਿੱਤੇ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਮੁਕੰਦਪੁਰ, 28 ਮਾਰਚ (ਅਮਰੀਕ ਸਿੰਘ ਢੀਂਡਸਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਹੋਈ 45ਵੀਂ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਕਲੇਰ ਅਕੈਡਮੀ ਸਰਹਾਲ ਕਾਜ਼ੀਆਂ ਦੇ ਐਥਲੀਟਾਂ ਵੱਲੋਂ ਦਸ ਤਗਮੇ ਜਿੱਤ ਕੇ ਫਿਰ ਆਪਣੀ ਧਾਂਕ ਦਾ ਅਹਿਸਾਸ ਕਰਵਾਇਆ | ਅਕੈਡਮੀ ਦੇ ਸੰਚਾਲਕ ਵਰਲਡ ਵੈਟਰਨ ਐਥਲੀਟ ਰਵਿੰਦਰ ਸਿੰਘ ਕਲੇਰ ਨੇ 4/100 ਮੀਟਰ ਰਿਲੇ ਦੌੜ ਵਿੱਚ ਸੋਨੇ ਦਾ ਤਗਮਾ, 5000 ਮੀਟਰ ਦੌੜ ਅਤੇ 1500 ਮੀਟਰ ਦੌੜ ਵਿੱਚ 2 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਅਕੈਡਮੀ ਦੇ ਦੂਜੇ ਐਥਲੀਟ ਸੇਵਾ ਮੁਕਤ ਪਿ੍ੰਸੀਪਲ ਰਾਮ ਤੀਰਥ ਸਿੰਘ ਨੇ 4/100 ਮੀਟਰ ਰਿਲੇ ਦੌੜ 'ਚ ਆਪਣੇ ਵਰਗ ਵਿੱਚੋਂ ਸੋਨੇ ਦਾ ਤਗਮਾ ਅਤੇ ਹੈਮਰ ਥਰੋ ਮੁਕਾਬਲੇ ਵਿੱਚੋਂ ਕਾਂਸੀ ਦਾ ਤਮਗਾ ਜਿੱਤਿਆ | ਕੈਪਟਨ ਮੋਹਨ ਸਿੰਘ ਵੱਲੋਂ 4/100 ਮੀਟਰ ਰਿਲੇ ਦੌੜ ਵਿੱਚ ਸੋਨੇ ਦਾ, ਸ਼ਾਰਟਪੁੱਟ 'ਚੋਂ ਚਾਂਦੀ, ਡਿਸਕਸ ਥਰੋ 'ਚੋਂ ਕਾਂਸੀ ਅਤੇ 100 ਮੀਟਰ ਦੌੜ ਵਿੱਚੋਂ ਚਾਂਦੀ ਦੇ ਤਗਮੇ ਸਮੇਤ ਚਾਰ ਤਗਮੇ ਹਾਸਲ ਕੀਤੇ | ਚੌਥੇ ਵੈਟਰਨ ਐਥਲੀਟ ਅਮਰੀਕ ਸਿੰਘ ਧਨੋਆ ਨੇ ਆਪਣੀ ਉਮਰ ਵਰਗ 'ਚੋਂ 4/100 ਮੀਟਰ ਰਿਲੇ ਦੌੜ ਵਿੱਚ ਸੋਨੇ ਦਾ ਤਗਮਾ ਜਿੱਤਿਆ | ਕਲੇਰ ਅਕੈਡਮੀ ਦੇ ਐਥਲੀਟਾਂ ਵੱਲੋਂ ਦਸ ਤਗਮੇ ਜਿੱਤਣ 'ਤੇ ਉਨ੍ਹਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਮਿਲ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸੁੱਚਾ ਸਿੰਘ ਨਮਿਤ ਪਾਠ ਦਾ ਭੋਗ 2 ਨੂੰ ਅਗਲੀ ਖ਼ਬਰ ਅਮਰਦੀਪ ਕਾਲਜ ਦੇ ਐੱਮ.ਬੀ.ਏ. ਸਮੈਸਟਰ ਪਹਿਲਾ ਸਾਲ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24