07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਟੋਰੋਵਾਲ ਮਿਡਲ ਸਕੂਲ 'ਚ ਸਾਲਾਨਾ ਸਮਾਗਮ ਕਰਵਾ ਕੇ ਬੱਚਿਆਂ ਨੂੰ ਕੀਤਾ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਪੋਜੇਵਾਲ ਸਰਾਂ, 28 ਮਾਰਚ (ਨਵਾਂਗਰਾਈ)- ਸਰਕਾਰੀ ਮਿਡਲ ਸਕੂਲ ਟੋਰੋਵਾਲ ਵਿਖੇ ਸਕੂਲ ਇੰਚਾਰਜ ਨਿਰਮਲ ਸਿੰਘ ਹੱਕਲਾ ਦੀ ਅਗਵਾਈ ਵਿੱਚ ਮਾਪੇ ਅਧਿਆਪਕ ਮਿਲਣੀ ਅਤੇ ਸਲਾਨਾ ਇਨਾਮ ਵੰਡ ਸਮਾਗਮ ਹੋਇਆ | ਇਸ ਸਮਾਗਮ ਦੀ ਪ੍ਰਧਾਨਗੀ ਬੇਬੀ ਚੇਅਰਮੈਨ ਐਸ.ਐਮ.ਸੀ ਨੇ ਕੀਤੀ | ਇਸ ਮੌਕੇ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਅਤੇ ਕੁਆਲਿਟੀ ਸਿੱਖਿਆ ਲਈ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ | ਇਸ ਮੌਕੇ ਨਿਰਮਲ ਸਿੰਘ ਇੰਚਾਰਜ ਨੇ ਮਾਪਿਆਂ ਤੇ ਬੱਚਿਆ ਨੂੰ ਸੰਬੋਧਨ ਕੀਤਾ | ਇਸ ਮੌਕੇ ਹਰੇਕ ਮਾਪੇ ਨੂੰ ਉਸ ਦੇ ਬੱਚੇ ਦੀ ਪ੍ਰਗਤੀ ਰਿਪੋਰਟ ਦੱਸੀ ਗਈ ਤੇ ਅਗਲੇ ਸਮੇਂ ਦੀ ਪਲਾਨਿੰਗ ਦੱਸੀ ਗਈ | ਇਸ ਮੌਕੇ ਛੇਵੀਂ ਜਮਾਤ ਵਿੱਚ ਮੰਨਤ ਵਲੋਂ 93.5 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਨਵਜੋਤ ਵਲੋਂ 92.5 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ, ਮਨਪ੍ਰੀਤ ਕੌਰ ਵਲੋਂ 91.19 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ, ਸੱਤਵੀਂ ਜਮਾਤ ਵਿੱਚ ਹਰਮਨਪ੍ਰੀਤ ਕੌਰ ਵਲੋਂ 97.16 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ, ਡਿੰਪਲ ਵਲੋਂ 95.66 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਤੇ ਹਰਪ੍ਰੀਤ ਕੌਰ ਵਲੋਂ 95.16 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਨੁਰਾਧਾ ਹੱਕਲਾ, ਨਰੇਸ਼ ਕੁਮਾਰ, ਜਸਬੀਰ ਸਿੰਘ ਹੈੱਡ ਟੀਚਰ, ਹਰਦੀਪ ਕੌਰ, ਸੋਨੀਆ ਕੁਮਾਰੀ ਆਦਿ ਸਮੇਤ ਸਮੂਹ ਮਾਪੇ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਵ: ਸ. ਚਰਨ ਸਿੰਘ ਰਾਏ ਦੀ ਯਾਦ 'ਚ ਪਿੰਡ ਭੂਤਾਂ ਲਈ ਮੁਫ਼ਤ ਬੈੱਡ ਸੇਵਾ ਆਰੰਭ ਅਗਲੀ ਖ਼ਬਰ ਜ਼ਿਲ੍ਹੇ ਵਿੱਚ ਤਿੰਨ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ
Ad Position 24